ਨਵੀਂ ਦਿੱਲੀ — ਰਾਜਸਭਾ 'ਚ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਸਹਾਰਨਪੁਰ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਹਾਰਨਪੁਰ ਘਟਨਾ ਕੇਂਦਰ ਦੀ ਸਾਜ਼ਿਸ ਸੀ। ਇਸ ਤੋਂ ਬਾਅਦ ਹੰਗਾਮਾ ਹੋਣ ਲੱਗ ਪਿਆ ਅਤੇ ਮਾਇਆਵਤੀ ਨੇ ਉਪ ਸਭਾਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਬੋਲਣ ਨਹੀਂ ਦਿਓਗੇ ਤਾਂ ਮੈਂ ਸਦਨ ਤੋਂ ਅਸਤੀਫਾ ਦਿੰਦੀ ਹਾਂ।
ਅੱਬਾਸ ਨਕਵੀ ਨੇ ਕਿਹਾ ਕਿ ਮਾਇਆਵਤੀ ਸ਼ੁੱਧ ਰੂਪ ਵਿਚ ਨਾਜਨੀਤਕ ਗੱਲ ਕਰ ਰਹੀ ਹੈ। ਇਸ ਤੋਂ ਬਾਅਦ ਮਾਇਆਵਤੀ ਗੁੱਸੇ ਵਿਚ ਸਦਨ ਤੋਂ ਬਾਹਰ ਚਲੀ ਗਈ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਭੀੜ ਵਲੋਂ ਲੋਕਾਂ ਦੇ ਕਤਲ ਅਤੇ ਮੰੰਦਸੌਰ 'ਚ ਪੁਲਸ ਵਲੋਂ ਕਿਸਾਨਾਂ 'ਤੇ ਕੀਤੀ ਫਾਇਰਿੰਗ ਦੇ ਮੁੱਦੇ 'ਤੇ ਰੋਕੂ ਪ੍ਰਸਤਾਵ ਦੇ ਦਿੱਤਾ ਹੈ।
ਦੱਸਣਯੋਗ ਹੈ ਕਿ ਸਦਨ ਦੇ ਇਕ ਦਿਨ ਪਹਿਲਾ ਸੋਮਵਾਰ ਨੂੰ ਕਾਂਗਰਸ ਨੇ ਕਿਹਾ ਕਿ ਸਰਕਾਰ ਵਲੋਂ ਚੀਨ ਦੇ ਨਾਲ ਜਾਰੀ ਵਿਵਾਦ, ਕਸ਼ਮੀਰ 'ਚ ਤਣਾਅ ਦੀ ਸਥਿਤੀ ਅਤੇ ਗਊ ਰੱਖਿਆ ਦੇ ਨਾਂ 'ਤੇ ਭੀੜ ਵਲੋਂ ਹਿੰਸਾ ਦੇ ਮੁੱਦੇ 'ਤੇ ਜਵਾਬ ਮੰਗੇਗੀ। ਰਾਜਸਭਾ ਵਿੱਚ ਵਿਰੋਧੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਸਿੱਕਿਮ 'ਚ ਚੀਨ ਦੇ ਨਾਲ ਬਾਰਡਰ ਨੂੰ ਲੈ ਕੇ ਸਥਿਤੀ ਬਹੁਤ ਹੀ ਤਣਾਅਪੂਰਣ ਹੈ। ਉਨ੍ਹਾਂ ਨੇ ਨਾਲ ਹੀ ਇਸ ਵਿਵਾਦ ਲਈ ਚੀਨ ਨੂੰ ਜ਼ਿੰਮੇਦਾਰ ਠਹਿਰਾਇਆ।
ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਕਹਿ ਚੁੱਕੇ ਹਨ ਕਿ ਅਸੀਂ ਭੀੜ ਵਲੋਂ ਹਿੰਸਾ, ਕਿਸਾਨਾਂ ਵਲੋਂ ਆਤਮ-ਹੱਤਿਆ ਦੇ ਮੁੱਦੇ ਚੁੱਕਾਂਗੇ। ਉਨ੍ਹਾਂ ਨੇ ਸਰਕਾਰ ਨੂੰ ਅੱਗੇ ਆ ਕੇ ਮੁੱਦੇ 'ਤੇ ਚਰਚਾ ਕਰਨ ਦੀ ਆਗਿਆ ਦੇਣ ਨੂੰ ਕਿਹਾ ਹੈ।
ਇਹ ਚੋਰ, ਅਮੀਰਾਂ ਦੀ ਦੌਲਤ ਚੋਰੀ ਕਰ ਕੇ ਗਰੀਬ ਬੇਟੀਆਂ ਦਾ ਕਰਵਾਉਂਦਾ ਸੀ ਵਿਆਹ
NEXT STORY