ਸ਼੍ਰੀਨਗਰ- ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਰੱਦ ਕੀਤੇ ਜਾਣ ਦੇ 4 ਸਾਲ ਪੂਰੇ ਹੋ ਗਏ ਹਨ। ਸਾਲ 2019 'ਚ ਅੱਜ ਦੇ ਹੀ ਦਿਨ 5 ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਜੰਮੂ-ਕਸ਼ਮੀਰ ਤੋਂ 370 ਹਟਾਉਣ ਦਾ ਐਲਾਨ ਕੀਤਾ ਸੀ। ਇਹ ਧਾਰਾ ਜੰਮੂ-ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਦਰਜਾ ਦਿੰਦਾ ਸੀ। ਧਾਰਾ-370 ਨੂੰ ਲੈ ਕੇ ਸਿਆਸਤ ਵੀ ਹੁੰਦੀ ਰਹੀ ਹੈ। ਕੁਝ ਕੁ ਵਰਗ ਸਰਕਾਰ ਦੇ ਇਸ ਕਦਮ ਨੂੰ ਅਸੰਵਿਧਾਨਕ ਦੱਸਦੇ ਹਨ। ਜੰਮੂ-ਕਸ਼ਮੀਰ ਦੀਆਂ ਕਈ ਪਾਰਟੀਆਂ ਧਾਰਾ-370 ਨੂੰ ਮੁੜ ਬਹਾਲ ਕੀਤੇ ਜਾਣ ਦੀ ਮੰਗ ਵੀ ਕਰਦੀ ਰਹੀ ਹੈ ਪਰ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ 4 ਸਾਲਾਂ ਵਿਚ ਕਸ਼ਮੀਰ 'ਚ ਕਈ ਵੱਡੇ ਬਦਲਾਅ ਆਏ ਹਨ ਅਤੇ ਹੁਣ ਕਸ਼ਮੀਰ ਅੱਤਵਾਦ ਅਤੇ ਵੱਖਵਾਦ ਦੀ ਵਿਚਾਰਧਾਰਾ ਨੂੰ ਛੱਡ ਕੇ ਤਰੱਕੀ ਦੇ ਰਾਹ 'ਤੇ ਅੱਗੇ ਵਧਿਆ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਦਾਖ਼ਲੇ ਮੌਕੇ ਸਕੂਲਾਂ 'ਚ ਮੰਗਿਆ ਜਾਂਦਾ ਹੈ ਆਧਾਰ ਕਾਰਡ ਤਾਂ ਪੜ੍ਹੋ ਇਹ ਅਹਿਮ ਖ਼ਬਰ
ਅੱਤਵਾਦ ਦੀਆਂ ਘਟਨਾਵਾਂ 'ਚ ਆਈ ਕਮੀ
5 ਅਗਸਤ 2019 ਮਗਰੋਂ ਕਸ਼ਮੀਰ ਵਿਚ ਕੁਝ ਤਾਂ ਬਦਲਿਆ ਹੈ। ਸਰਕਾਰੀ ਦਾਅਵਿਆਂ ਮੁਤਾਬਕ ਹੁਣ ਘਾਟੀ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੈ ਅਤੇ ਹੁਣ ਉੱਥੇ ਅੱਤਵਾਦੀ ਘਟਨਾਵਾਂ 'ਚ ਕਮੀ ਆਈ ਹੈ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਨਾ ਦੇ ਬਰਾਬਰ ਹੁੰਦੀਆਂ ਹਨ। ਅੱਤਵਾਦ ਦਾ ਗਰਾਫ਼ ਕਾਫੀ ਘੱਟ ਹੋ ਚੁੱਕਾ ਹੈ ਅਤੇ ਹੁਣ ਪੁਲਸ ਨੂੰ ਵੱਡੇ ਪੱਧਰ 'ਤੇ ਆਪ੍ਰੇਸ਼ਨ ਨਹੀਂ ਚਲਾਉਣੇ ਪੈਂਦੇ। ਸਰਕਾਰ ਜੰਮੂ-ਕਸ਼ਮੀਰ ਨੂੰ ਪਟੜੀ 'ਤੇ ਲਿਆਉਣ 'ਚ ਮਦਦ ਲਈ ਕਸ਼ਮੀਰ ਦੇ ਸਥਾਨਕ ਲੋਕਾਂ ਨੂੰ ਇਸ ਦਾ ਸਿਹਰਾ ਦਿੰਦੀ ਹੈ।
ਸ਼ਾਂਤੀ ਦੇ ਰਾਹ ਵੱਲ ਵਧਿਆ ਕਸ਼ਮੀਰ
ਖ਼ਾਸ ਗੱਲ ਇਹ ਹੈ ਕਿ ਅੱਤਵਾਦ ਦੇ ਮਾਮਲਿਆਂ ਵਿਚ ਕਮੀ ਆਉਣ ਕਾਰਨ ਕਸ਼ਮੀਰ ਸ਼ਾਂਤੀ ਵੱਲ ਵੱਧ ਰਿਹਾ ਹੈ। ਕਸ਼ਮੀਰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੈ। ਅੱਜ ਜੰਮੂ-ਕਸ਼ਮੀਰ ਦੇ ਲੋਕ ਖ਼ਾਸ ਕਰ ਕੇ ਨੌਜਵਾਨ ਵੀ ਮੰਨਦੇ ਹਨ ਕਿ ਉਨ੍ਹਾਂ ਦਾ ਪ੍ਰਦੇਸ਼ ਸਹੀ ਰਾਹ 'ਤੇ ਹੈ। ਪਹਿਲਾਂ ਸਕੂਲ ਬੰਦ ਹੋਇਆ ਕਰਦੇ ਸਨ ਅਤੇ ਹੁਣ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਬਾਜ਼ਾਰ ਵਿਚ ਦੇਰ ਸ਼ਾਮ ਖੁੱਲ੍ਹੇ ਰਹਿੰਦੇ ਹਨ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਖ਼ਤ ਨਿਰਦੇਸ਼- ਨਾ ਹਿੰਸਾ ਹੋਵੇ ਤੇ ਨਾ ਹੀ ਕੋਈ ਦੇਵੇ ਨਫ਼ਰਤੀ ਭਾਸ਼ਣ
ਸਿਨੇਮਾਘਰਾਂ ਦੀ ਵਾਪਸੀ
ਕਸ਼ਮੀਰ ਵਿਚ ਇਕ ਵੀ ਅਜਿਹਾ ਸਿਨੇਮਾ ਹਾਲ ਨਹੀਂ ਸੀ, ਜਿੱਥੇ ਬੈਠ ਕੇ ਲੋਕ ਆਪਣੇ ਪਰਿਵਾਰ, ਆਪਣੇ ਦੋਸਤਾਂ ਨਾਲ ਫਿਲਮਾਂ ਵੇਖ ਸਕਣ ਅਤੇ ਮਨੋਰੰਜਨ ਕਰ ਸਕਣ। ਧਾਰਾ-370 ਨੂੰ ਹਟਾਏ ਜਾਣ ਦੇ ਕਰੀਬ 4 ਸਾਲ ਦੇ ਅੰਦਰ ਕਸ਼ਮੀਰ ਵਿਚ ਸਿਨੇਮਾਘਰ ਦੀ ਵਾਪਸੀ ਹੋ ਚੁੱਕੀ ਹੈ। ਸ਼੍ਰੀਨਗਰ ਦੇ ਸ਼ਿਵਪੋਰਾ ਇਲਾਕੇ ਵਿਚ ਬਣਿਆ ਮਲਟੀਪਲੈਕਸ ਕਸ਼ਮੀਰ 2.0 ਦੀ ਨਵੀਂ ਤਸਵੀਰ ਹੈ। ਦੱਸ ਦੇਈਏ ਕਿ 90 ਦੇ ਦਹਾਕੇ ਵਿਚ ਅੱਤਵਾਦ ਦੀ ਸ਼ੁਰੂਆਤ ਮਗਰੋਂ ਕਸ਼ਮੀਰ ਘਾਟੀ ਦੇ ਸਾਰੇ ਸਿਨੇਮਾ ਹਾਲ ਇਕ-ਇਕ ਕਰ ਕੇ ਬੰਦ ਹੋ ਗਏ। ਸਾਲ 1999 ਅਤੇ 2000 ਦੌਰਾਨ ਸਰਕਾਰ ਨੇ ਕੁਝ ਥੀਏਟਰਾਂ ਨੂੰ ਮੁੜ ਤੋਂ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ ਪਰ ਸੁਰੱਖਿਆ ਕਾਰਨਾਂ ਤੋਂ ਅਤੇ ਅੱਤਵਾਦ ਦੇ ਦਬਾਅ ਕਾਰਨ ਇਨ੍ਹਾਂ ਨੂੰ ਮੁੜ ਤੋਂ ਬੰਦ ਕਰਨਾ ਪਿਆ ਸੀ। ਹੁਣ ਕਸ਼ਮੀਰੀ ਵੱਡੇ ਪਰਦੇ 'ਤੇ ਫਿਲਮਾਂ ਵੇਖਣ ਲਈ ਕਤਾਰ ਵਿਚ ਲੱਗ ਹੋਏ ਹਨ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ
ਕਈ ਵੱਡੇ ਪ੍ਰਾਜੈਕਟਾਂ 'ਤੇ ਹੋਇਆ ਕੰਮ
ਧਾਰਾ 370 ਨੂੰ ਹਟਾਉਣ ਤੋਂ ਪਹਿਲਾਂ ਭਾਵ ਸਾਲ 2018-19 'ਚ ਜੰਮੂ-ਕਸ਼ਮੀਰ 'ਚ ਕੁੱਲ 9,229 ਸਰਕਾਰੀ ਪ੍ਰਾਜੈਕਟਾਂ ਪੂਰੇ ਕੀਤੇ ਗਏ ਸਨ, ਜਦੋਂ ਕਿ ਸਾਲ 2022-23 'ਚ ਕੁੱਲ 92,560 ਪ੍ਰਾਜੈਕਟ ਪੂਰੇ ਕੀਤੇ ਗਏ ਸਨ, ਭਾਵ 10 ਗੁਣਾ ਤੋਂ ਵੱਧ। ਇੰਨਾ ਹੀ ਨਹੀਂ ਜੰਮੂ-ਕਸ਼ਮੀਰ 'ਚ ਕੁੱਲ 21 ਸੁਰੰਗਾਂ 'ਤੇ ਕੰਮ ਚੱਲ ਰਿਹਾ ਹੈ, ਜਿਸ ਨਾਲ ਸੰਪਰਕ 'ਚ ਸੁਧਾਰ ਹੋਵੇਗਾ।
ਇਹ ਵੀ ਪੜ੍ਹੋ- ਭੋਪਾਲ ਦੀ ਅੰਕਿਤਾ ਨੇ ਕੀਤਾ ਕੁਝ ਅਜਿਹਾ ਕਿ ਜ਼ੋਮੈਟੋ ਵੀ ਹੋ ਗਿਆ ਪਰੇਸ਼ਾਨ, ਟਵੀਟ ਕਰ ਕਿਹਾ- ਬਸ ਕਰੋ
ਸਿੱਖਿਆ ਦੇ ਖੇਤਰ 'ਚ ਆਈ ਵੱਡੀ ਤਬਦੀਲੀ
ਹੁਣ ਗੱਲ ਕਰੀਏ ਸਿੱਖਿਆ ਦੇ ਖੇਤਰ ਵਿਚ ਆਈਆਂ ਤਬਦੀਲੀਆਂ ਦੀ ਤਾਂ ਸਾਲ 2019 ਤੋਂ ਜੰਮੂ ਅਤੇ ਕਸ਼ਮੀਰ ਵਿਚ ਕੁੱਲ 53 ਨਵੇਂ ਡਿਗਰੀ ਕਾਲਜ ਖੋਲ੍ਹੇ ਗਏ ਹਨ, ਜਿਨ੍ਹਾਂ ਵਿਚ 2 ਇੰਜੀਨੀਅਰਿੰਗ ਕਾਲਜ ਵੀ ਸ਼ਾਮਲ ਹਨ। ਇੰਨਾ ਹੀ ਨਹੀਂ ਜੰਮੂ-ਕਸ਼ਮੀਰ 'ਚ IIT ਅਤੇ IIM ਵਰਗੇ ਵੱਕਾਰੀ ਸੰਸਥਾਨ ਵੀ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ 7 ਨਵੇਂ ਮੈਡੀਕਲ ਕਾਲਜ, 2 ਕੈਂਸਰ ਇੰਸਟੀਚਿਊਟ ਅਤੇ 15 ਨਰਸਿੰਗ ਕਾਲਜਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਜਿਸ ਵਿਚ 5 ਮੈਡੀਕਲ ਕਾਲਜ ਅਤੇ 11 ਨਰਸਿੰਗ ਕਾਲਜ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਏਮਜ਼ ਜੰਮੂ ਅਤੇ ਏਮਜ਼ ਕਸ਼ਮੀਰ ਦਾ ਕੰਮ ਜਾਰੀ ਹੈ।
ਰਾਹੁਲ ਦੀ ਸਜ਼ਾ ’ਤੇ ਰੋਕ ਨਾਲ ਭਾਜਪਾ ਨੂੰ ਝਟਕਾ, ਕਾਂਗਰਸ ਨੂੰ ਮਿਲੀ ਬੂਸਟਰ ਡੋਜ਼, ਹਮਲਾਵਰ ਹੋਵੇਗੀ ਵਿਰੋਧੀ ਧਿਰ
NEXT STORY