ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫਤੀ ਨੇ ਅੱਜ ਹੂਰੀਅਤ ਨੇਤਾਵਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਸ਼ਮੀਰ ਸਮੱਸਿਆ ਦੀ ਸਮਾਪਤੀ ਲਈ ਜੇਕਰ ਹੂਰੀਅਤ ਨੇਤਾ ਗੱਲਬਾਤ ਲਈ ਤਿਆਰ ਹਨ ਤਾਂ ਕੇਂਦਰ ਸਰਕਾਰ ਨੂੰ ਇਸ ਦਿਸ਼ਾ ਵਿਚ ਪਹਿਲ ਕਰਨੀ ਚਾਹੀਦੀ ਹੈ।

ਮਹਿਬੂਬਾ ਨੇ ਕਿਹਾ, ''ਹੂਰੀਅਤ ਦੇ ਇਕ ਉਦਾਰਵਾਦੀ ਧੜੇ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹਨ। ਜੇਕਰ ਹੂਰੀਅਤ ਗੱਲਬਾਤ ਲਈ ਤਿਆਰ ਹਨ ਤਾਂ ਕੇਂਦਰ ਸਰਕਾਰ ਨੂੰ ਇਸ ਮੌਕੇ ਦਾ ਫਾਇਦਾ ਚੁੱਕਦੇ ਹੋ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।'' ਜ਼ਿਕਰਯੋਗ ਹੈ ਕਿ ਮਹਿਬੂਬਾ ਨੇ ਇਸ ਮਾਮਲੇ 'ਚ ਪਹਿਲਾਂ ਵੀ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਪੀ. ਡੀ. ਪੀ. ਅਤੇ ਭਾਜਪਾ ਗਠਜੋੜ ਦਾ ਮਕਸਦ ਭਾਰਤ ਸਰਕਾਰ ਅਤੇ ਸਾਰੇ ਪੱਖਾਂ ਵਿਚਾਲੇ ਗੱਲਬਾਤ ਕਰਾਉਣਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਅਮਨ-ਚੈਨ ਮਿਲਿਆ ਹੈ ਤਾਂ ਹੂਰੀਅਤ ਨੇ ਆਖਰਕਾਰ ਆਪਣਾ ਰਵੱਈਆ ਨਰਮ ਕੀਤਾ ਹੈ। ਹੂਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਈਜ਼ ਉਮਰ ਫਾਰੂਕ ਨੇ ਪਿਛਲੇ ਮਹੀਨੇ ਦੀ ਸ਼ੁਰੂਆਤ ਵਿਚ ਈਦ-ਉਲ-ਫਿਤਰ ਦੌਰਾਨ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵਾਸ ਬਹਾਲੀ ਦੇ ਉਪਾਵਾਂ ਦੀ ਜ਼ਰੂਰਤ ਦੱਸੀ, ਜੋ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਨੂੰ ਮੁੜ ਤੋਂ ਜਿਊਂਦਾ ਕਰ ਸਕੇ।
ਇੱਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਚ ਫਿਲਹਾਲ ਰਾਸ਼ਟਰਪਤੀ ਸ਼ਾਸਨ ਲੱਗਾ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ 6 ਮਹੀਨੇ ਵਧਾਉਣ ਨਾਲ ਜੁੜਿਆ ਪ੍ਰਸਤਾਵ ਲੋਕ ਸਭਾ 'ਚ ਰੱਖਦੇ ਹੋਏ ਕਿਹਾ ਸੀ ਕਿ ਜੰਮੂ-ਕਸ਼ਮੀਰ ਵਿਚ ਅਜੇ ਵਿਧਾਨ ਸਭਾ ਚੋਣਾਂ ਕਰਾਉਣ ਦਾ ਮਾਹੌਲ ਨਹੀਂ ਹੈ। ਇਸ ਲਈ 6 ਮਹੀਨੇ ਲਈ ਹੋਰ ਰਾਸ਼ਟਰਪਤੀ ਸ਼ਾਸਨ ਵਧਾਇਆ ਜਾਵੇ। 3 ਜੁਲਾਈ 2019 ਤੋਂ ਰਾਸ਼ਟਰਪਤੀ ਸ਼ਾਸਨ ਲਈ 6 ਮਹੀਨੇ ਦਾ ਸਮਾਂ ਸ਼ੁਰੂ ਹੋ ਗਿਆ ਹੈ।
ਅਮਰਨਾਥ ਯਾਤਰਾ ਅਤੇ ਕਸ਼ਮੀਰੀਆਂ ਨੂੰ ਲੈ ਕੇ ਮਹਿਬੂਬਾ ਮੁਫਤੀ ਨੇ ਦਿੱਤਾ ਵੱਡਾ ਬਿਆਨ
NEXT STORY