ਭੋਪਾਲ - ਕੋਰੋਨਾ ਮਹਾਮਾਰੀ ਦੇ ਚੱਲਦੇ ਲਾਗੂ ਲਾਕਡਾਊਨ 'ਚ ਸਰਕਾਰ ਭਾਵੇ ਦਾਅਵਾ ਕਰ ਰਹੀ ਹੈ ਕਿ ਮਜ਼ਦੂਰਾਂ ਨੂੰ ਘਰ ਭੇਜਣਾ ਉਸ ਦੀ ਜ਼ਿੰਮੇਦਾਰੀ ਹੈ ਪਰ ਹਾਲੇ ਵੀ ਕਈ ਮਜ਼ਦੂਰ ਇਸ ਤਪਦੀ ਗਰਮੀ 'ਚ ਪੈਦਲ ਚਲਕੇ ਆਪਣੇ ਪਿੰਡ ਜਾਣ ਨੂੰ ਮਜਬੂਰ ਹਨ।
ਅਜਿਹੀ ਹੀ ਕਹਾਣੀ ਹੈ ਭੋਪਾਲ ਦੇ ਭਾਨਪੁਰ ਇਲਾਕੇ 'ਚ ਕੰਮ ਕਰਣ ਵਾਲੇ ਗਿਰਧਾਰੀ ਦੀ, ਜੋ 22 ਮਾਰਚ ਤੋਂ ਬਾਅਦ ਤੋਂ ਹੀ ਕੰਮ ਬੰਦ ਹੋਣ ਕਾਰਨ ਪ੍ਰੇਸ਼ਾਨ ਸੀ ਅਤੇ ਆਖ਼ਿਰਕਾਰ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਨਾਲ ਛੱਤੀਸਗੜ੍ਹ ਦੇ ਮੁੰਗੇਲੀ ਵੱਲ ਪੈਦਲ ਨਿਕਲ ਪਿਆ। ਭੋਪਾਲ ਤੋਂ ਮੁੰਗੇਲੀ ਦੀ ਦੂਰੀ ਕਰੀਬ 590 ਕਿਲੋਮੀਟਰ ਹੈ। ਮਜ਼ਦੂਰਾਂ ਦੇ ਇਸ ਜੱਥੇ 'ਚ 5 ਮਜ਼ਦੂਰ, (ਗਿਰਧਾਰੀ ਦਾ ਪਰਿਵਾਰ) ਛੱਤੀਸਗੜ੍ਹ ਦੇ, 1 ਮੰਡਲਾ ਦਾ ਅਤੇ ਇੱਕ ਛਿੰਦਵਾੜਾ ਦਾ ਸੀ।
ਸਰਕਾਰ ਨੇ ਨਹੀਂ ਕੀਤੀ ਮਦਦ!
ਮਜ਼ਦੂਰਾਂ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੇ ਛੱਤੀਸਗੜ੍ਹ ਸਰਕਾਰ ਦੇ ਹੈਲਪਲਾਈਨ ਨੰਬਰ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਹੈਲਪਲਾਈਨ ਨੰਬਰ 'ਤੇ ਫੋਨ ਲਗਾਇਆ ਪਰ ਜਦੋਂ ਉੱਥੋ ਕੋਈ ਜਵਾਬ ਨਹੀਂ ਮਿਲਿਆ ਤਾਂ ਪੈਦਲ ਹੀ ਭੋਪਾਲ ਤੋਂ ਛੱਤੀਸਗੜ੍ਹ ਲਈ ਨਿਕਲ ਪਏ। ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਇਹ ਲੋਕ ਭੋਪਾਲ ਦੇ ਭਾਨਪੁਰ ਇਲਾਕੇ ਤੋਂ ਚਲੇ। ਇਨ੍ਹਾਂ ਦੇ ਕੋਲ ਖਾਣ-ਪੀਣ ਦਾ ਵੀ ਸਮਾਨ ਨਹੀਂ ਹੈ ਲਿਹਾਜਾ ਸੜਕ 'ਤੇ ਮਦਦਗਾਰ ਲੋਕ ਇਨ੍ਹਾਂ ਦੀ ਮਦਦ ਵੀ ਕਰ ਰਹੇ ਹਨ।
ਭੁੱਖ ਨਾਲ ਮਰਨ ਤੋਂ ਬਿਹਤਰ ਘਰ 'ਚ ਮਰਨਾ!
ਤੇਜ਼ ਗਰਮੀ 'ਚ ਚੱਲਦਾ ਦੇਖ ਇੱਕ ਸ਼ਖਸ ਨੇ ਇਨ੍ਹਾਂ ਨੂੰ ਬਿਸਕਿਟ ਦੇ ਪੈਕੇਟ ਅਤੇ ਪਾਣੀ ਦੀਆਂ ਬੋਤਲਾਂ ਦਿੱਤੀਆ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਇੱਥੇ ਭੁੱਖੇ ਮਰਨ ਨਾਲੋਂ ਚੰਗਾ ਹੈ ਆਪਣੇ ਘਰ ਜਾ ਕੇ ਮਰਨਾ ਜਾਂ ਰਸਤੇ 'ਚ ਮਰਨਾ ਪਰ ਇੱਥੇ ਨਹੀਂ ਰੁਕਾਂਗੇ। ਇਨ੍ਹਾਂ ਮਜ਼ਦੂਰਾਂ ਦੇ ਮਨ 'ਚ ਲਾਕਡਾਊਨ ਦਾ ਖੌਫ ਇਸ ਕਦਰ ਵੱਸ ਗਿਆ ਹੈ ਕਿ ਇਹ ਲੋਕ ਲਾਕਡਾਊਨ ਖੁੱਲ੍ਹਣ ਦੇ ਬਾਅਦ ਵੀ ਵਾਪਸ ਕੰਮ 'ਤੇ ਨਹੀਂ ਆਣਾ ਚਾਹੁੰਦੇ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਹੁਣ ਇਹ ਆਪਣੇ ਪਿੰਡ 'ਚ ਵੀ ਕੋਈ ਕੰਮ ਧੰਧਾ ਲੱਭ ਲੈਣਗੇ ਪਰ ਵਾਪਸ ਨਹੀਂ ਆਣਗੇ। ਹਾਈਵੇਅ 'ਤੇ ਚੱਲਦੇ ਸਮੇਂ ਇਨ੍ਹਾਂ ਲੋਕਾਂ ਨੇ ਉੱਥੋ ਲੰਘਣ ਵਾਲੇ ਕਈ ਵਾਹਨ ਚਾਲਕਾਂ ਤੋਂ ਲਿਫਟ ਵੀ ਮੰਗੀ ਪਰ ਕਿਸੇ ਨੇ ਵੀ ਇਨ੍ਹਾਂ ਦੇ ਲਈ ਆਪਣਾ ਵਾਹਨ ਨਹੀਂ ਰੋਕਿਆ।
ਰਸਾਇਣ ਪਲਾਂਟ 'ਚ ਫਿਰ ਗੈਸ ਲੀਕ ਦੀ ਅਫਵਾਹ, ਲੋਕ ਘਰਾਂ ਤੋਂ ਭੱਜੇ ਬਾਹਰ
NEXT STORY