ਸ਼੍ਰੀਨਗਰ- ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿਚ ਸ਼੍ਰੀਨਗਰ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਦੋ ਪਾਕਿਸਤਾਨੀ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਆਈ. ਜੀ. ਪੀ. ਕਸ਼ਮੀਰ, ਵਿਜੇ ਕੁਮਾਰ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਵਿਚ ਆਪ੍ਰੇਸ਼ਨ ਅਤੇ ਅੱਤਵਾਦ ’ਚ ਘੱਟ ਰਿਹਾ ਹੈ, ਅਸੀਂ ਇਸ ਨੂੰ ਹੋਰ ਘੱਟ ਕਰਨਾ ਯਕੀਨੀ ਕਰਾਂਗੇ।
ਵਿਜੇ ਕੁਮਾਰ ਨੇ ਕਿਹਾ ਕਿ 4 ਅਪ੍ਰੈਲ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੇ ਜਵਾਨਾਂ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਪਾਕਿਸਤਾਨ ਨਾਲ ਸਬੰਧਤ ਸਨ ਅਤੇ ਲਸ਼ਕਰ-ਏ-ਤੋਇਬਾ ਦੇ ਸਨ। ਦੋਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਸਾਡੇ ਜਵਾਨ ਅੱਤਵਾਦੀਆਂ ਦਾ ਆਸਾਨ ਨਿਸ਼ਾਨਾ ਬਣ ਜਾਂਦੇ ਹਨ। ਕੁਮਾਰ ਨੇ ਕਿਹਾ ਕਿ ਪੁਲਸ ਰਿਕਾਰਡ ਮੁਤਾਬਕ ਮਾਰੇ ਗਏ ਦੋਵੇਂ ਅੱਤਵਾਦੀਆਂ ਨੂੰ 'ਏ' ਸ਼੍ਰੇਣੀ ਵਿਚ ਰੱਖਿਆ ਗਿਆ ਅਤੇ ਪਾਬੰਦੀਸ਼ੁਦਾ ਅੱਤਵਾਦੀ
ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੋੜਿਆ ਗਿਆ। ਮਾਰਿਆ ਗਿਆ ਅੱਤਵਾਦੀ ਮੁਹੰਮਦ ਭਾਈ 2019 ਤੋਂ ਸਰਗਰਮ ਸੀ, ਜਦਕਿ ਅਬੂ ਅਰਸਲਾਨ ਮੱਧ ਕਸ਼ਮੀਰ 'ਚ 2021 ਤੋਂ ਸਰਗਰਮ ਸੀ।
ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਸ਼੍ਰੀਨਗਰ ਦੇ ਲਾਲ ਚੌਂਕ ਸਥਿਤ ਮੈਸੂਮਾ 'ਚ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ ਦੋ ਜਵਾਨ ਜ਼ਖਮੀ ਹੋ ਗਏ ਸਨ, ਉੱਥੇ ਹੀ ਸ਼੍ਰੀਨਗਰ 'ਚ ਹੋਏ ਹਮਲੇ 'ਚ ਜ਼ਖਮੀ ਹੋਏ ਇਕ ਜਵਾਨ ਨੇ ਦਮ ਤੋੜ ਦਿੱਤਾ ਸੀ।
ਜੰਮੂ ਕਸ਼ਮੀਰ 'ਚ ਫਿਰ ਤੋਂ ਮਸਜਿਦਾਂ, ਮਦਰਸਿਆਂ 'ਚ ਪਨਾਹ ਲੈ ਰਹੇ ਹਨ ਅੱਤਵਾਦੀ
NEXT STORY