ਸਿਮਡੇਗਾ— ਇਕ ਅਦਾਲਤ ਨੇ ਇੱਥੇ ਅਗਵਾ ਅਤੇ ਕਤਲ ਦੇ ਮਾਮਲੇ 'ਚ ਮੰਗਲਵਾਰ ਝਾਰਖੰਡ ਦੇ ਇਕ ਸਾਬਕਾ ਮੰਤਰੀ ਏਨੋਸ ਏਕਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਐਡੀਸ਼ਨਲ ਜ਼ਿਲਾ ਜੱਜ ਨੀਰਜ ਕੁਮਾਰ ਨੇ 30 ਜੂਨ ਨੂੰ ਇਸ ਮਾਮਲੇ 'ਚ ਏਕਾ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਦਾ ਐਲਾਨ ਮੰਗਲਵਾਰ ਤੱਕ ਰੋਕਿਆ ਸੀ। ਅਦਾਲਤ ਨੇ ਏਕਾ ਨੂੰ ਇਕ ਲੱਖ 65 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮਾਮਲਾ 26 ਨਵੰਬਰ 2014 ਨੂੰ ਇਕ ਅਧਿਆਪਕ ਮਨੋਜ ਕੁਮਾਰ ਦੇ ਅਗਵਾ ਨਾਲ ਜੁੜਿਆ ਹੈ।
ਜਾਣਕਾਰੀ ਮੁਤਾਬਕ ਮਨੋਜ ਕੁਮਾਰ ਦੀ ਲਾਸ਼ 27 ਨਵੰਬਰ 2014 ਨੂੰ ਇਕ ਸਕੂਲ ਕੋਲੋਂ ਮਿਲੀ ਸੀ। ਪੁਲਸ ਨੇ ਉਸੇ ਦਿਨ ਏਕਾ ਨੂੰ ਗ੍ਰਿਫਤਾਰ ਕੀਤਾ ਸੀ। ਏਕਾ 2005 ਤੋਂ 2008 ਦਰਮਿਆਨ ਅਰਜੁਨ ਮੁੰਡਾ, ਮਧੂ ਕੋਡਾ ਅਤੇ ਸ਼ਿਬੂ ਸੋਰੇਨ ਦੀ ਅਗਵਾਈ ਵਾਲੀਆਂ ਸਰਕਾਰਾਂ 'ਚ ਮੰਤਰੀ ਰਿਹਾ ਸੀ।
ਹੁਣ ਬੱਚੇ ਨਹੀਂ ਪਹਿਨਣਗੇ ਯੂ. ਪੀ. ਦੇ ਮਦਰੱਸਿਆਂ 'ਚ ਕੁੜਤਾ ਪਜਾਮਾ
NEXT STORY