ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਸੂਬੇ ਦੇ ਮਦਰੱਸਿਆਂ ਲਈ ਨਵਾਂ ਡਰੈੱਸ ਕੋਡ ਜਾਰੀ ਕਰ ਰਹੀ ਹੈ। ਆਧੁਨਿਕਤਾ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਸੂਬੇ ਦੇ ਮਦਰੱਸਿਆਂ 'ਚ ਬੱਚੇ ਕੁੜਤਾ ਪਜਾਮਾ ਨਹੀਂ ਪਹਿਨਣਗੇ। ਇਸ ਦੀ ਥਾਂ ਉਹ ਪੈਂਟ ਕਮੀਜ਼ ਪਹਿਨਣਗੇ।
ਜਾਣਕਾਰੀ ਮੁਤਾਬਕ ਯੋਗੀ ਸਰਕਾਰ 'ਚ ਘੱਟ ਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ ਮੋਹਸਿਨ ਨੇ ਮੰਗਲਵਾਰ ਕਿਹਾ ਕਿ ਆਮ ਤੌਰ 'ਤੇ ਬੱਚੇ ਉੱਚੇ ਪਜਾਮੇ ਤੇ ਕੁੜਤਾ ਪਹਿਨ ਕੇ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਇਕ ਵਿਸ਼ੇਸ਼ ਧਰਮ ਨਾਲ ਸਬੰਧਤ ਹੋ ਜਾਂਦੀ ਹੈ। ਇਸ ਪਛਾਣ ਨੂੰ ਖਤਮ ਕਰਨ ਦੇ ਇਰਾਦੇ ਨਾਲ ਹੀ ਬੱਚਿਆਂ ਨੂੰ ਪੈਂਟ ਕਮੀਜ਼ ਪਾ ਕੇ ਆਉਣ ਲਈ ਕਿਹਾ ਜਾਵੇਗਾ।
ਕਾਂਗਰਸ ਹੁਣ ਖੇਤਰੀ ਪਾਰਟੀ, ਮਹਾਗਠਜੋੜ ਪੀ. ਐੱਮ. ਦੇ ਅਹੁਦੇ ਦੀ ਮਹਾਦੌੜ : ਮੋਦੀ
NEXT STORY