ਆਈਜ਼ੋਲ-ਮਿਜ਼ਰੋਮ 'ਚ ਵਿਧਾਨ ਸਭਾ ਦੀਆਂ ਚੋਣਾਂ 'ਚ ਮਿਜ਼ੋ ਨੈਸ਼ਨਲ ਫਰੰਟ (ਐੱਮ. ਐੱਨ. ਐੱਫ.) ਨੇ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ।ਹੁਣ ਮਿਜ਼ੋ ਨੈਸ਼ਨਲ ਫਰੰਟ (ਐੱਮ. ਐੱਨ. ਐੱਫ.) ਦੇ ਪ੍ਰਧਾਨ ਜੋਰਮਥੰਗਾ ਸ਼ਨੀਵਾਰ ਨੂੰ ਦੁਪਹਿਰ 12 ਵਜੇ ਰਾਜ ਭਵਨ 'ਚ ਮਿਜ਼ੋਰਮ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁਕਾਈ ਜਾਵੇਗੀ।
ਰਾਜਭਵਨ ਦੇ ਮਾਹਿਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਰਾਜਪਾਲ ਕੁਮਾਨਾਮ ਰਾਜਸ਼ੇਖਰਨ ਦੇ ਚੋਣ ਅਧਿਕਾਰੀਆਂ ਤੋਂ ਨਤੀਜਿਆਂ 'ਤੇ ਦਸਤਖਤ ਨੋਟੀਫਿਕੇਸ਼ਨ ਮਿਲਣ ਤੋਂ ਬਾਅਦ ਜੋਰਮਥੰਗਾ ਬੁੱਧਵਾਰ ਨੂੰ ਅਗਲੀ ਸਰਕਾਰ ਬਣਾਉਣ ਦੇ ਲਈ ਰਸਮੀ ਤੌਰ 'ਤੇ ਸੱਦਾ ਦਿੱਤਾ ਜਾਂਦਾ ਹੈ। ਮਾਹਿਰਾਂ ਮੁਤਾਬਕ ਰਾਜਪਾਲ ਨੇ ਅੱਠਵੀ ਵਿਧਾਨਸਭਾ ਦੇ ਗਠਨ ਕਰਨ ਲਈ ਦਿਨ 'ਚ ਹੀ ਸੱਤਵੀਂ ਵਿਧਾਨ ਸਭਾ ਭੰਗ ਕਰ ਦਿੱਤੀ ਹੈ।
ਪ੍ਰੋਟੋਕੋਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਮੰਤਰੀ ਪਰਿਸ਼ਦ ਦੇ ਸਾਰੇ 12 ਮੈਂਬਰਾਂ ਨੂੰ 15 ਦਸੰਬਰ ਨੂੰ ਸਹੁੰ ਚੁਕਾਈ ਜਾਵੇਗੀ ਜਾਂ ਨਹੀਂ। ਐੱਮ. ਐੱਨ. ਐੱਫ. ਨੇ 40 ਮੈਂਬਰੀ ਵਿਧਾਨ ਸਭਾ 'ਚ 26 ਸੀਟਾਂ ਜਿੱਤ ਕੇ ਇਕ ਦਹਾਕੇ ਤੋਂ ਬਾਅਦ ਸੱਤਾ 'ਚ ਵਾਪਸੀ ਕੀਤੀ ਹੈ।ਨਵਾਂ ਗਠਜੋੜ ਗੈਰ ਰਜਿਸਟਰਡ ਦਲ ਜ਼ੋਰਮ ਪੀਪਲਸ ਮੂਵਮੈਟ ਨੇ 8 ਸੀਟਾਂ ਜਿੱਤੀਆਂ, ਜੋ ਕਾਂਗਰਸ ਦੀਆਂ ਸੀਟਾਂ ਤੋਂ 3 ਸੀਟਾਂ ਜ਼ਿਆਦਾ ਹਨ। ਭਾਜਪਾ ਨੇ 1 ਸੀਟ ਜਿੱਤ ਕੇ ਸੂਬੇ 'ਚ ਪਹਿਲੀ ਵਾਰ ਆਪਣਾ ਖਾਤਾ ਖੋਲਿਆ ਹੈ। ਕਾਂਗਰਸ ਨੇ ਸਿਰਫ 5 ਸੀਟਾਂ ਜਿੱਤੀਆਂ ਹਨ।
ਸਟੀਲ ਫੈਕਟਰੀ ਦੀ ਭੱਠੀ 'ਚ ਧਮਾਕਾ, ਤਿੰਨ ਮਰੇ
NEXT STORY