ਨਵੀਂ ਦਿੱਲੀ— ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਫੇਸਬੁੱਕ ਅਤੇ ਟਵਿਟਰ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਦੂਜੇ ਆਗੂ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 2 ਕਰੋੜ ਤੋਂ ਜ਼ਿਆਦਾ ਫਾਲੋਅਰਸ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ 'ਤੇ ਹੁਣ ਵੀ ਸਭ ਤੋਂ ਪ੍ਰਸਿੱਧ ਭਾਰਤੀ ਆਗੂ ਹਨ। ਉਨ੍ਹਾਂ ਦੇ ਸਿਰਫ ਟਵੀਟਰ 'ਤੇ ਹੀ 5 ਕਰੋੜ ਫਾਲੋਅਰ ਹਨ।
ਸ਼ਾਹ ਦੇ ਫਾਲੋਅਰ ਤਿੰਨ ਸਾਈਟਾਂ-ਟਵੀਟਰ, ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਹਨ। ਮੋਦੀ ਦਾ ਟਵੀਟਰ ਹੈਂਡਲ ਦਿਖਾਉਂਦਾ ਹੈ ਕਿ ਉਨ੍ਹਾਂ ਦੇ ਕਰੀਬ 5 ਕਰੋੜ ਫਾਲੋਅਰ ਹਨ। ਸ਼ਾਹ ਨੇ ਮਈ 2013 'ਚ ਟਵੀਟਰ 'ਤੇ ਆਪਣਾ ਹੈਂਡਲ ਬਣਾਇਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਨੇ ਇਕ ਕਰੋੜ ਫਾਲੋਅਰਸ ਦਾ ਆਂਕੜਾ ਪਾਰ ਕਰ ਦਿੱਤਾ।
ਫੇਸਬੁੱਕ 'ਤੇ ਉਨ੍ਹਾਂ ਦੇ 1.1 ਕਰੋੜ ਫਾਲੋਅਰਸ ਹਨ ਜਦਕਿ ਇੰਸਟਾਗ੍ਰਾਮ 'ਤੇ 6.77 ਲੱਖ ਲੋਕ ਉਨ੍ਹਾਂ ਨੂੰ ਫਾਲੋਅ ਕਰਦੇ ਹਨ। ਭਾਜਪਾ ਦੇ ਇਕ ਸੂਤਰ ਨੇ ਦੱਸਿਆ ਕਿ ਸ਼ਾਹ ਇਨ੍ਹਾਂ ਮੰਚਾਂ ਦਾ ਇਸਤੇਮਾਲ ਪਾਰਟੀ ਕਾਰਜਕਰਤਾਵਾਂ ਦੇ ਨਾਲ ਸੰਪਰਕ 'ਚ ਰਹਿਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਰਦੇ ਹਨ।
ਉਹ ਅਕਸਰ ਸੋਸ਼ਲ ਮੀਡੀਆ ਸਾਈਟਾਂ 'ਤੇ ਕੰਮ ਕਰਨ ਵਾਲੇ ਭਾਜਪਾ ਕਾਰਜਕਰਤਾਵਾਂ ਨਾਲ ਮਿਲਦੇ ਹਨ ਅਤੇ ਹੋਰ ਕਾਰਜਕਰਤਾਵਾਂ ਨੂੰ ਜਨਤਾ ਦੇ ਨਾਲ ਸੰਪਰਕ 'ਚ ਰਹਿਣ ਲਈ ਇਨ੍ਹਾਂ ਮੰਚਾਂ ਦਾ ਇਸਤੇਮਾਲ ਕਰਨ ਲਈ ਉਤਸਾਹਿਤ ਕਰਦੇ ਹਨ।
ਲਾਈਵ ਸ਼ੋਅ ਦੌਰਾਨ ਐਂਕਰ ਦੇ ਸਿਰ 'ਤੇ ਬੈਠਾ ਪੰਛੀ
NEXT STORY