ਇੰਫਾਲ— ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਵੱਖ-ਵੱਖ ਵਿਕਾਸ ਯੋਜਨਾਵਾਂ ਦੇ ਉਦਘਾਟਨਾਂ ਦੌਰਾਨ ਇਕ ਪਬਲਿਕ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਪੀ.ਐੈੱਮ. ਮੋਦੀ ਨੇ ਕੇਂਦਰ ਸਰਕਾਰ ਵੱਲੋਂ ਨਾਰਥ ਈਸਟ 'ਚ ਕੀਤੇ ਗਏ ਵਿਕਾਸ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਨਾਲ ਹੀ ਪੀ.ਐੈੱਮ. ਨੇ ਮਣੀਪੁਰ ਦੀ ਰਾਜ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਦੀ ਖੂਬ ਤਾਰੀਫ ਕੀਤੀ। ਇਸ ਦੌਰਾਨ ਮੋਦੀ ਨੇ ਮਣੀਪੁਰ ਦੀ ਮਹਾਨ ਕ੍ਰਾਂਤੀਕਾਰੀ ਰਾਣੀ ਗਾਇਦਨਯੂ ਨੂੰ ਰਾਸ਼ਟਰ ਦੀ ਬੇਟੀ ਕਹਿ ਕੇ ਯਾਦ ਕੀਤਾ।
ਪੀ.ਐੈੱਮ. ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਮਣੀਪੁਰ ਦੇ ਲੋਕ ਖੁਸ਼ ਦਿਖਦੇ ਹਨ। ਉਸ ਤੋਂ ਪਤਾ ਲੱਗਦਾ ਹੈ ਕਿ ਸੂਬਾ ਸਰਕਾਰ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ''ਮਣੀਪੁਰ ਦੇ ਵਿਕਾਸ ਲਈ ਮੈਨੂੰ ਲੱਗਭਗ 750 ਕਰੋੜ ਦੀਆਂ ਯੋਜਨਾਵਾਂ ਨੂੰ ਸ਼ੁਰੂ ਕਰਨ ਜਾਂ ਉਦਘਾਟਨ ਕਰਨ ਦੀ ਸੋਭਾਗਿਆ ਪ੍ਰਾਪਤ ਹੋਇਆ। ਇਹ ਯੋਜਨਾਵਾਂ ਇਥੇ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਰੁਜਗਾਰ, ਮਹਿਲਾਵਾਂ ਦੇ ਸ਼ਕਤੀਕਰਨ ਅਤੇ ਸਪੰਰਕ ਨਾਲ ਜੁੜੀਆਂ ਹੋਈਆਂ ਹਨ। ਮੇਰਾ ਵਿਸ਼ਵਾਸ਼ ਹੈ ਇਹ ਯੋਜਨਾਵਾਂ ਰਾਜ ਦੇ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ।' ਮਣੀਪੁਰ ਦੀ ਪਿਛਲੀ ਸਰਕਾਰ 'ਤੇ ਨਿਸ਼ਾਨਾ ਕੱਸਦੇ ਹੋਏ ਪੀ.ਐੈਮ.ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਦੀਆਂ ਨੀਤੀਆ ਅਤੇ ਫੈਸਲੇ ਨਾਲ ਸਮਾਜ 'ਚ ਜੋ ਨਕਾਰਾਤਮਕ ਸੋਚ ਆ ਗਈ ਸੀ। ਉਸ ਨੂੰ ਸੀ.ਐੈੱਮ. ਬਿਰੇਨ ਦੀ ਸਰਕਾਰ ਨੇ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਾਅ ਆਰਡਰ. ਕਰੱਪਸ਼ਨ, ਪਾਰਦਰਸ਼ਿਤਾ, ਬੁਨਿਆਦੀ ਢਾਂਚਾ ਹਰ ਮੋਰਚੇ 'ਤੇ ਮਣੀਪੁਰ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਪੀ.ਐੈਮ. ਨੇ ਕਿਹਾ ਹੈ ਕਿ ਇਸ ਰਾਜਾਂ ਲਈ ਦਸ ਭਾਰਤੀ ਰਿਜ਼ਰਵ ਬਟਾਲੀਅਨਾਂ ਨੂੰ ਮੰਨਜੂਰੀ ਦੇ ਦਿੱਤੀ ਹੈ। ਜਿਸ 'ਚ ਮਣੀਪੁਰ ਲਈ 2 ਬਟਾਲੀਅਨ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੋ ਬਾਟਲੀਅਨ ਸਿੱਧੇ ਰਾਜ ਲੱਗਭਗ 2000 ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰੇਗੀ। ਪੀ.ਐੈੱਮ. ਨੇ ਇਹ ਕਿਹਾ ਹੈ ਕਿ ਉਨ੍ਹਾਂ ਨੇ 2014 ਸਾਲਾਨਾਂ ਸੰਮੇਲਨ ਦੌਰਾਨ ਪੁਲਸ ਜਨਰਲ ਸਕੱਤਰਾਂ ਨੂੰ ਅਪੀਲ ਕੀਤੀ ਸੀ ਕਿ ਨਾਰਥ ਈਸਟ ਦੇ ਲੋਕਾਂ ਨੂੰ ਪੁਲਸ ਭਰਤੀ 'ਚ ਵਿਸ਼ੇਸ਼ ਮਹੱਤਵ ਦਿੱਤਾ ਜਾਵੇਗਾ। ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉੱਤਰ-ਪੂਰਬੀ ਸੂਬਿਆਂ ਦੀਆਂ 136 ਮਹਿਲਾਵਾਂ ਉਮੀਦਵਾਰਾਂ ਸਮੇਤ 438 ਉਮੀਦਵਾਰ ਦਿੱਲੀ ਪੁਲਸ 'ਚ ਸ਼ਾਮਲ ਹੋਈਆਂ ਹਨ।
ਦੱਸਣਾ ਚਾਹੁੰਦੇ ਹਨ ਕਿ ਇਸ ਤੋਂ ਪਹਿਲਾਂ ਮੋਦੀ ਨੇ ਇੰਫਾਲ 'ਚ 105ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ 'ਚ ਪੀ.ਐੈੱਮ ਨੇ ਵਿਗਿਆਨਕਾਂ ਨਾਲ 100 ਬੱਚਿਆਂ ਦੇ ਨਾਲ 100 ਘੰਟੇ ਬਤੀਤ ਕੀਤੇ ਅਤੇ ਅਪੀਲ ਵੀ ਕੀਤੀ।
ਜਸਟਿਸ ਲੋਇਆ ਮੌਤ ਮਾਮਲੇ 'ਚ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
NEXT STORY