ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵਿਸ਼ੇਸ਼ ਸੀ.ਬੀ.ਆਈ. ਜਸਟਿਸ ਬੀ.ਐੱਚ. ਲੋਇਆ ਦੀ ਕਥਿਤ ਰਹੱਸਮਈ ਮੌਤ ਦੀ ਇਕ ਆਜ਼ਾਦ ਜਾਂਚ ਦੀ ਮੰਗ ਵਾਲੀਆਂ ਵੱਖ-ਵੱਖ ਅਰਜ਼ੀਆਂ 'ਤੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐੱਮ. ਖਾਨਵਿਲਕਰ ਅਤੇ ਜਸਟਿਸ ਡੀ.ਵਾਈ.ਚੰਦਰਚੂੜ ਦੀ ਇਕ ਬੈਂਚ ਨੇ ਇਕ ਪੂਰੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। ਲੋਇਆ ਦੀ ਮੌਤ ਦੀ ਜਾਂਚ ਦੀ ਮੰਗ ਵਾਲੀਆਂ ਪਟੀਸ਼ਨਾਂ ਦਾ ਮਹਾਰਾਸ਼ਟਰ ਸਰਕਾਰ ਨੇ ਵਿਰੋਧ ਕੀਤਾ ਸੀ।
ਪਟੀਸ਼ਨਕਰਤਾਵਾਂ ਅਨੀਤਾ ਸ਼ੇਨਾਯ, ਤਹਿਸੀਨ ਪੂਨਾਵਾਲਾ ਅਤੇ ਇਕ ਪੱਤਰਕਾਰ ਬੰਧੂਰਾਜ ਸਾਂਭਾਜੀ ਲੋਨ ਨੇ ਇਹ ਕਹਿੰਦੇ ਹੋਏ ਐੱਸ.ਆਈ.ਟੀ. ਜਾਂਚ ਦੀ ਮੰਗ ਕੀਤੀ ਹੈ ਕਿ ਸੋਹਰਾਬੁਦੀਨ ਸ਼ੇਖ ਕਥਿਤ ਫਰਜ਼ੀ ਮੁਕਾਬਲੇ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਈ, ਜਿਸ ਦੀ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਲੋਇਆ ਸੋਹਰਾਬੁਦੀਨ ਸ਼ੇਖ ਫਰਜ਼ੀ ਮੁਕਾਬਲੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਉਨ੍ਹਾਂ ਦੀ ਇਕ ਦਸੰਬਰ 2014 ਨੂੰ ਨਾਗਪੁਰ 'ਚ ਉਦੋਂ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਦੋਂ ਉਹ ਇਕ ਸਹਿਯੋਗੀ ਦੀ ਬੇਟੀ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਗਏ ਸਨ।
ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, 2 ਦੀ ਮੌਤ
NEXT STORY