ਨਵੀਂ ਦਿੱਲੀ– ਜੇ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਜੁਲਾਈ 2022 ਦੀ ਚੋਣ ਵਿੱਚ ਭਾਰਤ ਦਾ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੀ. ਐੱਮ. ਮੋਦੀ ਕਿਵੇਂ ਪ੍ਰਤਿਭਾ ਨੂੰ ਚੁਣਦੇ ਹਨ। ਗਣੇਸ਼ੀ ਲਾਲ ਦੀ ਕਹਾਣੀ ਵੀ ਜਾਣਨੀ ਚਾਹੀਦੀ ਹੈ। ਜਦੋਂ ਮੋਦੀ ਨੇ 2017 ਵਿੱਚ ਇਸ ਮਹੱਤਵਪੂਰਨ ਅਹੁਦੇ ਲਈ ਰਾਮਨਾਥ ਕੋਵਿੰਦ ਨੂੰ ਚੁਣਿਆ ਸੀ ਤਾਂ ਕਿਸੇ ਨੇ ਉਨ੍ਹਾਂ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿਉਂਕਿ ਉਹ ਨਾ ਤਾਂ ਇੱਕ ਪ੍ਰਮੁੱਖ ਆਰ. ਐੱਸ. ਐੱਸ.-ਭਾਜਪਾ ਨੇਤਾ ਸਨ ਅਤੇ ਨਾ ਹੀ ਇੱਕ ਪ੍ਰਮੁੱਖ ਦਲਿਤ ਨੇਤਾ ਸਨ ਪਰ ਉਹ ਉਸ ਸਮੇਂ ਮੋਦੀ ਦੇ ਸਿਆਸੀ ਨਿਯਮਾਂ ਨਾਲ ਮੇਲ ਖਾਂਦੇ ਸਨ।
ਮੋਦੀ ਦੀ ਨਜ਼ਰ ਉਦੋਂ ਗੁਜਰਾਤ ਚੋਣਾਂ ’ਤੇ ਸੀ ਅਤੇ ਉਹ 2019 ਦੀਆਂ ਲੋਕ ਸਭਾ ਚੋਣਾਂ ’ਚ ਦਲਿਤ ਵੋਟਾਂ ਨੂੰ ਲੁਭਾਉਣਾ ਚਾਹੁੰਦੇ ਸਨ। ਮੋਦੀ ਦੀ ਚੋਣ ਸਹੀ ਨਿਕਲੀ ਕਿਉਂਕਿ ਭਾਜਪਾ ਨੇ ਗੁਜਰਾਤ ਚੋਣਾਂ ਵਿੱਚ ਸਖ਼ਤ ਮੁਕਾਬਲਾ ਜਿੱਤਿਆ ਅਤੇ ਵਾਧੂ ਦਲਿਤ ਵੋਟਾਂ ਨਾਲ ਲੋਕ ਸਭਾ ਦੀਆਂ ਚੋਣਾਂ ’ਚ ਜਿੱਤ ਹਾਸਲ ਕੀਤੀ। ਮਾਇਆਵਤੀ ਇੱਕ ਮਾਮੂਲੀ ਸਿਆਸੀ ਖਿਡਾਰਨ ਬਣ ਗਈ।
ਅਜਿਹੀ ਹੀ ਇੱਕ ਮਿਸਾਲ ਗਣੇਸ਼ੀ ਲਾਲ ਹੈ। ਮਈ 2018 ਵਿੱਚ ਓਡਿਸ਼ਾ ਦੇ ਰਾਜਪਾਲ ਵਜੋਂ ਨਿਯੁਕਤ ਹੋਣ ਤੱਕ ਕੋਈ ਵੀ ਉਨ੍ਹਾਂ ਨੂੰ ਨਹੀਂ ਜਾਣਦਾ ਸੀ। ਉਹ ਥੋੜ੍ਹੇ ਸਮੇਂ ਲਈ ਬੰਸੀ ਲਾਲ ਦੀ ਅਗਵਾਈ ਵਿੱਚ ਹਰਿਆਣਾ ਵਿੱਚ ਐੱਚ. ਵੀ. ਪੀ.-ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਅਤੇ ਫਿਰ ਸਿਆਸੀ ਗੁੰਮਨਾਮੀ ਵਿੱਚ ਚਲੇ ਗਏ।
ਮਈ 2014 ਵਿੱਚ ਮੋਦੀ ਦਿੱਲੀ ਵਿੱਚ ਸੱਤਾ ਵਿੱਚ ਆਏ ਪਰ ਗਣੇਸ਼ੀ ਲਾਲ ਲਈ ਕੁਝ ਨਹੀਂ ਹੋਇਆ ਅਤੇ ਨਾ ਹੀ ਕੋਈ ਸੰਪਰਕ ਹੋਇਆ। ਮੋਦੀ ਉਨ੍ਹਾਂ ਨੂੰ ਕਦੇ ਨਹੀਂ ਭੁੱਲੇ ਕਿਉਂਕਿ 90 ਦੇ ਦਹਾਕੇ ਵਿਚ ਜਦੋਂ ਮੋਦੀ ਹਰਿਆਣਾ ਵਿਚ ਆਰ. ਐੱਸ. ਐੱਸ.-ਭਾਜਪਾ ਦੇ ਆਧਾਰ ਨੂੰ ਵਧਾਉਣ ਲਈ ਸਖ਼ਤ ਮਿਹਨਤ ਕਰ ਰਹੇ ਸਨ ਤਾਂ ਸਿਰਸਾ ’ਚ ਭਾਜਪਾ ਦੀ ਇਕੋ ਇਕ ਆਵਾਜ਼ ਗਣੇਸ਼ੀ ਲਾਲ ਸੀ। ਗਣੇਸ਼ੀ ਲਾਲ ਦਾ ਸ਼ਾਨਦਾਰ ਅਕਾਦਮਿਕ ਕੈਰੀਅਰ ਸੀ ਅਤੇ ਉਹ ਆਰ. ਐੱਸ. ਐੱਸ. ਵਿੱਚ ਸ਼ਾਮਲ ਹੋ ਗਏ ਸਨ। ਉਹ ਇੱਕ ਸਮਰਪਿਤ ਵਰਕਰ ਹਨ ਅਤੇ 76 ਸਾਲ ਦੇ ਹੋ ਗਏ ਹਨ।
ਉਹ ਸਿਰਸਾ ਸਥਿਤ ਆਪਣੇ ਘਰ ’ਚ ਸੁੱਤੇ ਹੋਏ ਸਨ ਕਿ ਉਨ੍ਹਾਂ ਦੇ ਫ਼ੋਨ ਦੀ ਘੰਟੀ ਵੱਜੀ। ਅਹੁਦਾ ਸੰਭਾਲਣ ਤੋਂ 4 ਸਾਲ ਬਾਅਦ ਪੀ. ਐੱਮ. ਖੁਦ ਲਾਈਨ ’ਤੇ ਸਨ। ਅਗਲੇ ਦਿਨ ਗਣੇਸ਼ੀ ਲਾਲ ਦਿੱਲੀ ਵਿੱਚ ਸਨ । ਉਨ੍ਹਾਂ ਨੂੰ ਓਡਿਸ਼ਾ ਦਾ ਰਾਜਪਾਲ ਬਣਾਇਆ ਗਿਆ।
ਗਣੇਸ਼ੀ ਲਾਲ ਦੀ ਰਾਸ਼ਟਰਪਤੀ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕਹਾਣੀ ਦਾ ਸੰਖੇਪ ਇਹ ਹੈ ਕਿ ਮੋਦੀ ਭੁੱਲੇ ਨਹੀਂ ਹਨ । ਉਹ ਸਹੀ ਵਿਅਕਤੀ ਦੀ ਚੋਣ ਕਰਨ ਲਈ ਸਹੀ ਸਮੇਂ ਦੀ ਉਡੀਕ ਕਰਦੇ ਹਨ। ਕਈ ਅਜਿਹੇ ਲੋਕ ਹਨ ਜਿਨ੍ਹਾਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੋਦੀ ਉਨ੍ਹਾਂ ਨੂੰ ਕੋਈ ਅਹਿਮ ਅਹੁਦਾ ਦੇਣਗੇ। ਦਿਲਚਸਪ ਗੱਲ ਇਹ ਹੈ ਕਿ ਗਣੇਸ਼ੀ ਲਾਲ ਦੇ ਆਪਣੇ ਕਈ ਹਮ-ਰੁਤਬਿਆਂ ਦੇ ਉਲਟ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਚੰਗੇ ਸਬੰਧ ਹਨ।
ਦੇਸ਼ 'ਚ ਕੋਰੋਨਾ ਦੇ 7500 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ
NEXT STORY