ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਦੇ ਵਿਚਕਾਰ ਹੈਦਰਾਬਾਦ ਹਾਊਸ 'ਚ ਦੁਵੱਲੀ ਗੱਲਬਾਤ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚ 10 ਵੱਡੇ ਸਮਝੋਤੇ ਹੋ ਸਕਦੇ ਹਨ। ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਐੱਸ.ਜੈਸ਼ੰਕਰ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਵੀ ਮੌਜੂਦ ਹਨ।
ਨੇਤਨਯਾਹੂ ਨੂੰ ਗਾਰਡ ਆਫ ਆਨਰ
ਆਪਣੀ ਯਾਤਰਾ ਅਧਿਕਾਰਕ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨੇਤਨਯਾਹੂ ਆਪਣੀ ਪਤਨੀ ਸਾਰਾ ਨੇਤਨਯਾਹੂ ਦੇ ਨਾਲ ਰਾਸ਼ਟਰਪਤੀ ਭਵਨ ਦੇ ਵਿਹੜੇ 'ਚ ਪਹੁੰਚੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਨੇਤਨਯਾਹੂ ਨੂੰ ਤਿੰਨਾਂ ਫੌਜਾਂ ਦੀ ਸਾਂਝੀਆਂ ਟੁਕੜੀਆਂ ਨੇ ਦੋਵਾਂ ਦੇਸ਼ਾਂ ਦੇ ਕੌਮੀ ਗੀਤ ਦੀ ਧੁਨ 'ਤੇ ਸਲਾਮੀ ਦਿੱਤੀ। ਮਹਿਮਾਨ ਨੇਤਾ ਵਲੋਂ ਸਲਾਮੀ ਗਾਰਡ ਦਾ ਮੁਆਇਨਾ ਕਰਨ ਤੋਂ ਬਾਅਦ ਮੋਦੀ ਨੇ ਉਨ੍ਹਾਂ ਨਾਲ ਆਪਣੀ ਕੈਬਨਿਟ ਦੇ ਮੈਂਬਰਾਂ ਦੀ ਮੁਲਾਕਾਤ ਕਰਵਾਈ। ਇਨ੍ਹਾਂ 'ਚ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਰਾਧਾਮੋਹਨ ਸਿੰਘ, ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ, ਪਾਣੀ ਅਤੇ ਸਫਾਈ ਰਾਜ ਮੰਤਰੀ ਐੱਸ.ਐੱਸ. ਆਹਲੂਵਾਲਿਆ ਅਤੇ ਤਿੰਨਾਂ ਫੌਜਾਂ ਦੇ ਮੁਖੀ ਸ਼ਾਮਲ ਸਨ। ਇਸ ਤੋਂ ਬਾਅਦ ਨੇਤਨਯਾਹੂ ਨੇ ਮੋਦੀ ਦੀ ਮੁਲਾਕਾਤ ਆਪਣੇ ਪ੍ਰਤੀਨਿਧਾਂ ਨਾਲ ਕਰਵਾਈ।
ਦੋਸਤੀ ਦੇ ਯੁੱਗ ਦੀ ਸ਼ੁਰੂਆਤ
ਮੀਡੀਆ ਨਾਲ ਇਕ ਸੰਖੇਪ ਗੱਲਬਾਤ ਵਿਚ ਨੇਤਨਯਾਹੂ ਨੇ ਕਿਹਾ ਕਿ ਭਾਰਤ ਅਤੇ ਇਜ਼ਰਾਇਲ ਵਿਚਕਾਰ ਦੋਸਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਇਹ ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਇਜ਼ਰਾਇਲ ਯਾਤਰਾ ਨਾਲ ਆਰੰਭ ਹੋਈ ਅਤੇ ਇਕ ਜ਼ਬਰਦਸਤ ਉਤਸ਼ਾਹ ਪੈਦਾ ਕੀਤਾ।
ਬਾਰਡਰ 'ਤੇ ਨਕਲੀ ਦਸਤਾਵੇਜਾਂ ਨਾਲ ਫੜਿਆ ਗਿਆ ਵਿਦੇਸ਼ੀ ਨਾਗਰਿਕ
NEXT STORY