ਨਵੀਂ ਦਿੱਲੀ— ਇਸ ਸਾਲ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਾਪ ਹਰ ਪਾਸੇ ਨਜ਼ਰ ਆਈ। 10 ਆਸੀਆਨ ਦੇਸ਼ਾਂ ਦੇ ਮੁਖੀਆਂ ਦਾ ਇਸ ਮੌਕੇ 'ਤੇ ਹਾਜ਼ਰ ਹੋਣਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵੱਡੀ ਪ੍ਰਾਪਤੀ ਹੈ। ਜੇ ਸੂਤਰਾਂ 'ਤੇ ਭਰੋਸਾ ਕੀਤਾ ਜਾਵੇ ਤਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਨਾਲ ਕਈ ਘੰਟੇ ਬਿਤਾਏ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕਰ ਕੇ 90 ਮਿੰਟ ਦੀ ਗਣਤੰਤਰ ਦਿਵਸ ਪਰੇਡ ਨੂੰ ਨਿਖਾਰਨ ਪੱਖੋਂ ਸੋਚ-ਵਿਚਾਰ ਕੀਤੀ ਅਤੇ ਯੋਜਨਾਵਾਂ ਬਣਾਈਆਂ। ਇਕ ਉਹ ਮਾਮਲਾ ਜਿਸ ਵੱਲ ਕਿਸੇ ਦਾ ਬਹੁਤਾ ਧਿਆਨ ਨਹੀਂ ਗਿਆ, ਉਹ ਸੀ ਇੰਡੋ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੀ ਝਾਕੀ ਜੋ ਲਗਭਗ 20 ਸਾਲ ਬਾਅਦ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਰਾਜਪਥ ਵਿਖੇ ਨਜ਼ਰ ਆਈ। ਆਈ. ਟੀ. ਬੀ. ਪੀ. ਦੀ ਇਸ ਝਾਕੀ ਵਿਚ ਵਿਖਾਇਆ ਗਿਆ ਕਿ ਭਾਰਤੀ ਫੌਜਾਂ ਕਿਸ ਤਰ੍ਹਾਂ ਨਵੇਂ ਪੇਸ਼ ਕੀਤੇ ਬਰਫ ਵਾਲੇ ਸਕੂਟਰਾਂ 'ਤੇ ਚੀਨੀ ਸਰਹੱਦ ਦੇ ਨਾਲ-ਨਾਲ ਗਸ਼ਤ ਕਰਦੀਆਂ ਹਨ। ਨਾਲ ਹੀ ਇਸ ਰਾਹੀਂ ਸਿਆਸੀ ਦਰਸ਼ਕਾਂ ਅਤੇ ਰੱਖਿਆ ਨਾਲ ਜੁੜੇ ਜਵਾਨਾਂ ਨੂੰ ਇਹ ਵੀ ਦਿਖਾਇਆ ਕਿ ਮੋਦੀ ਨੇ ਇਸ ਝਾਕੀ ਦੀ ਚੋਣ ਕਿਉਂ ਕੀਤੀ ਹੈ? ਆਈ. ਟੀ. ਬੀ. ਪੀ. ਹਿਮਾਲੀਅਨ ਸਰਹੱਦਾਂ ਦੀ ਰਾਖੀ ਕਰਦੀ ਹੈ। ਉਸਦੇ ਅਧੀਨ ਪੰਜ ਸੂਬੇ ਆਉਂਦੇ ਹਨ। ਕਈ ਚੋਟੀਆਂ 3 ਹਜ਼ਾਰ ਤੋਂ 19 ਹਜ਼ਾਰ ਫੁੱਟ ਤੱਕ ਵੀ ਉੱਚੀਆਂ ਹਨ। ਚੀਨ ਲਈ ਇਹ ਝਾਕੀ ਇਕ ਸਪੱਸ਼ਟ ਚਿਤਾਵਨੀ ਸੀ।
ਨਗਾ ਸਮਝੌਤੇ ਦੇ ਬਹਾਨੇ ਰਾਹੁਲ ਦਾ ਮੋਦੀ 'ਤੇ ਤੰਜ਼
NEXT STORY