ਨਵੀਂ ਦਿੱਲੀ— ਪੁਲਾੜ 'ਚ ਰੂਚੀ ਰੱਖਣ ਵਾਲੇ 1.3 ਲੱਖ ਤੋਂ ਜ਼ਿਆਦਾ ਭਾਰਤੀ ਲੋਕਾਂ ਨੇ ਆਪਣੇ ਨਾਂ ਨਾਸਾ ਨੂੰ ਭੇਜੇ ਹਨ। ਇਹ ਨਾਂ ਅਗਲੇ ਸਾਲ ਮੰਗਲ 'ਤੇ ਜਾਣ ਵਾਲੇ ਅਮਰੀਕੀ ਪੁਲਾੜ ਏਜੰਸੀ ਦੇ ਜਹਾਜ਼ 'ਤੇ ਭੇਜੇ ਜਾਣਗੇ।
ਪਿੱਛਲੇ ਮਹੀਨੇ ਨਾਸਾ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਆਪਣੇ ਨਾਂ ਭੇਜਣ, ਜਿਸ ਨੂੰ ਮੰਗਲ ਜਾਣ ਵਾਲੇ 'ਇਨਸਾਈਟ : ਇੰਟੀਰੀਅਰ ਐਕਸਪਲੋਰੇਸ਼ਨ ਯੂਜਿਸ ਸਿਸਮਿਕ ਇੰਵੈਸਟੀਗੇਸ਼ਨ' ਮਿਸ਼ਨ 'ਤੇ ਭੇਜਿਆ ਜਾਵੇਗਾ। ਜਿਨ੍ਹਾਂ ਲੋਕਾਂ ਦੇ ਨਾਂ ਭੇਜੇ ਗਏ ਹਨ ਉਨ੍ਹਾਂ ਨੂੰ ਮਿਸ਼ਨ ਦੇ ਲਈ ਆਨਲਾਈਨ ਪਾਸ ਮੁਹੱਈਆ ਕਰਵਾਏ ਗਏ ਸਨ। ਨਾਂਵਾਂ ਨੂੰ ਇਕ ਸਿਲੀਕਾਨ ਵੈਫਰ ਮਾਈਕ੍ਰੋਚਿਪ 'ਤੇ ਇਕ ਇਲੈਕਟ੍ਰੋਨਿਕ ਬੀਮ ਦੀ ਮਦਦ ਨਾਲ ਲਿਖਿਆ ਜਾਵੇਗਾ। ਚਿਪ ਨੂੰ ਇਨਸਾਈਟ ਲੈਂਡਰ ਡੇਕ ਦੇ ਨਾਲ ਲਗਾਇਆ ਜਾਵੇਗਾ ਤੇ ਇਹ ਹਮੇਸ਼ਾ ਦੇ ਲਈ ਮੰਗਲ 'ਤੇ ਹੀ ਰਹੇਗਾ।
ਚਿਪ ਨੂੰ ਮੰਗਲ ਗ੍ਰਹਿ 'ਤੇ ਜਾਣ ਵਾਲੇ ਇਨਸਾਈਟ ਮਿਸ਼ਨ 'ਤੇ ਲਿਜਾਇਆ ਜਾਵੇਗਾ, ਜੋ ਕਿ ਅਗਲੇ ਸਾਲ ਪੰਜ ਮਈ ਨੂੰ ਰਵਾਨਾ ਹੋਵੇਗਾ। ਮੰਗਲ 'ਤੇ ਨਾਂ ਭੇਜਣ ਦੇ ਨਾਸਾ ਦੇ ਸੱਦੇ ਤੋਂ ਬਾਅਦ ਵੱਡੀ ਗਿਣਤੀ 'ਚ ਭਾਰਤੀਆਂ ਨੇ ਆਪਣੇ ਨਾਂ ਭੇਜੇ ਸਨ। ਪੂਰੀ ਦੁਨੀਆ ਤੋਂ ਨਾਸਾ ਨੂੰ ਕੁੱਲ 24,29,807 ਨਾਂ ਮਿਲੇ ਹਨ। ਇਸ 'ਚ ਸਭ ਤੋਂ ਜ਼ਿਆਦਾ ਨਾਂ (6,76,773) ਅਮਰੀਕਾ ਦੇ ਹਨ। ਇਸ ਤੋਂ ਬਾਅਦ ਚੀਨ (2,62,752) ਤੇ ਇਸ ਮਾਮਲੇ 'ਚ ਭਾਰਤ ਦਾ ਸਥਾਨ ਤੀਜਾ (1,38,899) ਰਿਹਾ।
ਬਸਤੇ ਦਾ ਬੋਝ ਘਟਾਏਗਾ ਈ-ਬਸਤਾ
NEXT STORY