ਪਾਲਘਰ — ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਦਾਹਾਨੂ ਤਾਲੁਕਾ ਦੇ ਲਗਭਗ 20 ਆਸ਼ਰਮ ਸਕੂਲਾਂ ਦੇ ਘੱਟੋ-ਘੱਟ 250 ਵਿਦਿਆਰਥੀ ਮੰਗਲਵਾਰ ਸਵੇਰੇ ਸ਼ੱਕੀ ਭੋਜਨ ਦੇ ਜ਼ਹਿਰ ਕਾਰਨ ਬੀਮਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਸ਼ਰਮ ਸਕੂਲ ਆਦਿਵਾਸੀ ਵਿਦਿਆਰਥੀਆਂ ਲਈ ਰਿਹਾਇਸ਼ੀ ਸਕੂਲ ਹਨ।
ਪਾਲਘਰ ਦੇ ਜ਼ਿਲ੍ਹਾ ਮੈਜਿਸਟਰੇਟ ਗੋਵਿੰਦ ਬੋਡਕੇ ਨੇ ਕਿਹਾ, “ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟ (ਆਈਟੀਡੀਪੀ) ਦੇ ਦਾਹਾਨੂ ਪ੍ਰੋਜੈਕਟ ਦੇ ਅਧੀਨ ਵੱਖ-ਵੱਖ ਆਸ਼ਰਮ ਸਕੂਲਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਮਤਲੀ, ਉਲਟੀਆਂ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ।"
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਵਿੱਚੋਂ 150 ਦਾ ਅਜੇ ਵੀ ਕਾਸਾ, ਤਲਾਸਾਰੀ, ਵਣਗਾਓਂ, ਪਾਲਘਰ ਅਤੇ ਮਨੋਰ ਦੇ ਪੇਂਡੂ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਦਕਿ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਸੋਸ਼ਲ ਮੀਡੀਆ ’ਤੇ ਸੀ. ਜੇ. ਆਈ. ਚੰਦਰਚੂੜ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY