ਨਵੀਂ ਦਿੱਲੀ (ਭਾਸ਼ਾ) - ਰਾਜਧਾਨੀ ਦਿੱਲੀ ਅਤੇ ਐੱਨ. ਸੀ. ਆਰ. 'ਚ ਪ੍ਰਮੁੱਖ ਦੁੱਧ ਸਪਲਾਈਕਰਤਾ ਮਦਰ ਡੇਅਰੀ ਵਧਦੀ ਖਪਤਕਾਰ ਮੰਗ ਵਿਚਾਲੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਲਈ ਦੁੱਧ ਦੇ ਨਾਲ-ਨਾਲ ਫਲ ਤੇ ਸਬਜ਼ੀਆਂ ਦੀ ਪ੍ਰਾਸੈਸਿੰਗ ਲਈ 2 ਨਵੇਂ ਪਲਾਂਟ ਸਥਾਪਿਤ ਕਰਨ 'ਤੇ 650 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ ਕੰਪਨੀ ਆਪਣੇ ਮੌਜੂਦਾ ਪਲਾਂਟਾਂ ਦੀ ਸਮਰੱਥਾ ਦਾ ਵਿਸਥਾਰ ਕਰਨ ਲਈ 100 ਕਰੋੜ ਰੁਪਏ ਦਾ ਨਿਵੇਸ਼ ਵੀ ਕਰੇਗੀ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ
ਦੱਸ ਦੇਈਏ ਕਿ ਮਦਰ ਡੇਅਰੀ ਫਰੂਟਸ ਐਂਡ ਵੈਜੀਟੇਬਲਜ਼ ਪ੍ਰਾਈਵੇਟ ਲਿਮ. ਦੇ ਪ੍ਰਬੰਧ ਨਿਰਦੇਸ਼ਕ ਮਨੀਸ਼ ਬੰਦਲਿਸ਼ ਨੇ ਕਿਹਾ ਕਿ ਆਪਣੇ ਡਿਸਟ੍ਰੀਬਿਊਟਰ ਨੈੱਟਵਰਕ ਅਤੇ ਖਪਤਕਾਰਾਂ ਤਕ ਪਹੁੰਚ ਵਧਾਉਣ ਦੀ ਆਪਣੀ ਕੋਸ਼ਿਸ਼ 'ਚ ਅਸੀਂ ਮੁੱਖ ਥਾਵਾਂ 'ਤੇ ਆਪਣੀ ਡੇਅਰੀ ਅਤੇ ਐੱਫ. ਐਂਡ ਵੀ. (ਫਲ ਤੇ ਸਬਜ਼ੀਆਂ) ਪ੍ਰਾਸੈਸਿੰਗ ਸਮਰਥਾ ਦੇ ਵਿਸਥਾਰ ਲਈ 750 ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਉਨ੍ਹਾਂ ਨੇ ਦੱਸਿਆ ਕਿ ਮਦਰ ਡੇਅਰੀ ਲਗਭਗ 525 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਵੱਡਾ ਡੇਅਰੀ ਪਲਾਂਟ ਲਾ ਰਹੀ ਹੈ। ਇਸ ਨਵੇਂ ਪਲਾਂਟ ਦੀ ਸਮਰਥਾ ਰੋਜ਼ਾਨਾ 6 ਲੱਖ ਲਿਟਰ ਦੁੱਧ ਦੀ ਪ੍ਰਾਸੈਸਿੰਗ ਦੀ ਹੋਵੇਗੀ, ਜਿਸ ਨੂੰ ਬਾਅਦ 'ਚ ਵਧਾ ਕੇ ਰੋਜ਼ਾਨਾ 10 ਲੱਖ ਲਿਟਰ ਕੀਤਾ ਜਾ ਸਕਦਾ ਹੈ। ਇਹ ਨਵਾਂ ਪਲਾਂਟ ਮੱਧ ਅਤੇ ਦੱਖਣੀ ਖੇਤਰ ਦੇ ਬਾਜ਼ਾਰਾਂ 'ਚ ਸੇਵਾ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
ਇਨ੍ਹਾਂ ਦੋਵਾਂ ਪਲਾਂਟਾਂ ਦੇ ਲਗਭਗ 2 ਸਾਲ 'ਚ ਪੂਰਾ ਹੋਣ ਦੀ ਆਸ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 2 ਨਵੇਂ ਪਲਾਂਟਾਂ ਤੋਂ ਇਲਾਵਾ ਅਸੀਂ ਲਗਭਗ 100 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਆਪਣੀਆਂ ਮੌਜੂਦਾ ਸਹੂਲਤਾਂ 'ਚ ਵੀ ਸਮਰਥਾ ਦਾ ਵਿਸਥਾਰ ਕਰ ਰਹੇ ਹਾਂ। ਮੌਜੂਦਾ ਸਮੇਂ 'ਚ ਮਦਰ ਡੇਅਰੀ ਕੋਲ ਕੰਪਨੀ ਦੀ ਮਾਲਕੀ ਵਾਲੇ 9 ਪ੍ਰਾਸੈਸਿੰਗ ਪਲਾਂਟ ਹਨ, ਜਿਨ੍ਹਾਂ ਦੀ ਕੁੱਲ ਦੁੱਧ ਪ੍ਰਾਸੈਸਿੰਗ ਸਮਰਥਾ ਰੋਜ਼ਾਨਾ 50 ਲੱਖ ਲਿਟਰ ਤੋਂ ਵੱਧ ਹੈ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਇਹ ਤੀਜੇ ਪੱਖ ਦੀਆਂ ਸਹੂਲਤਾਂ 'ਚ ਵੀ ਪ੍ਰਾਸੈਸਿੰਗ ਕਰਦੀ ਹੈ। ਬਾਗਵਾਨੀ (ਫਲ ਅਤੇ ਸਬਜ਼ੀਆਂ) ਸੈਕਟਰ ਲਈ ਕੰਪਨੀ ਦੇ ਆਪਣੇ 4 ਪਲਾਂਟ ਹਨ, ਜਦੋਂਕਿ ਖੁਰਾਕੀ ਤੇਲਾਂ ਲਈ ਇਹ 15 ਸਹਾਇਕ ਪਲਾਂਟਾਂ ਦੇ ਰਾਹੀਂ ਵਿਨਿਰਮਾਣ ਕਰਦੀ ਹੈ। ਵਿੱਤੀ ਸਾਲ 2022-23 'ਚ ਮਦਰ ਡੇਅਰੀ ਦਾ ਕਾਰੋਬਾਰ ਲਗਭਗ 14,500 ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਹੋਈ ਢਹਿ-ਢੇਰੀ, ਮਲਬੇ 'ਚੋਂ ਕੱਢੇ ਗਏ 10 ਲੋਕ
NEXT STORY