ਚੇਨਈ, (ਅਨਸ)- ਤਾਮਿਲਨਾਡੂ ’ਚ 49 ਸਾਲਾ ਇਕ ਫਿਜ਼ੀਓਥੈਰੇਪਿਸਟ ਔਰਤ ਅਤੇ ਉਸਦੀ ਧੀ ਨੇ ਆਪਣੇ ਸੁਪਨਿਆਂ ਨੂੰ ਦ੍ਰਿੜ੍ਹ ਇਰਾਦੇ ਨਾਲ ਪੂਰਾ ਕਰਨ ਦੀ ਇਕ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ। ਦੋਵਾਂ ਨੇ ਇਕੱਠਿਆਂ ਆਪਣੀ ਲਗਨ ਅਤੇ ਮਿਹਨਤ ਨਾਲ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ) ਪਾਸ ਕੀਤੀ।
ਨੀਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਔਰਤ ਨੂੰ ਆਪਣੇ ਜੱਦੀ ਜ਼ਿਲੇ ਦੇ ਨਜ਼ਦੀਕੀ ਸਰਕਾਰੀ ਮੈਡੀਕਲ ਕਾਲਜ ਵਿਚ ਸੀਟ ਮਿਲ ਗਈ ਹੈ ਜਦੋਂ ਕਿ ਧੀ ਵੀ ਮੈਡੀਕਲ ਖੇਤਰ ਵਿਚ ਆਪਣਾ ਸਫ਼ਰ ਸ਼ੁਰੂ ਕਰਨ ਲਈ ਤਿਆਰ ਹੈ।
ਝੰਡਾ ਜਲੂਸ ਨੂੰ ਲੈ ਕੇ ਹਿੰਸਾ: ਦੋ ਧਿਰਾਂ ਵਿਚਕਾਰ ਝੜਪਾਂ, ਪਥਰਾਅ 'ਚ ਥਾਣੇਦਾਰ ਸਣੇ ਕਈ ਜ਼ਖਮੀ
NEXT STORY