ਮੁਰਾਦਾਬਾਦ- ਮਾਂ ਆਪਣੇ ਬੱਚਿਆਂ ਲਈ ਸੁੱਖ ਮੰਗਦੀ ਹੈ ਤੇ ਉਨ੍ਹਾਂ ਦੇ ਦੁੱਖ ਨੂੰ ਦੂਰ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀ ਹੈ। ਪਰ ਇਸ ਮਾਂ ਦੇ ਕਾਰਨਾਮੇ ਬਾਰੇ ਪੜ੍ਹ ਕੇ ਤੁਸੀਂ ਵੀ ਕੁਝ ਪਲ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਤੇ ਕਹੋਗੇ ਕਿ ਸੱਚ-ਮੁੱਚ ਇਕ ਮਾਂ ਅਜਿਹਾ ਵੀ ਕਰ ਸਕਦੀ ਹੈ? ਉੱਤਰ ਪ੍ਰਦੇਸ਼ ਵਿਚ ਮੁਰਾਦਾਬਾਦ ਦੀ ਇਕ ਅਦਾਲਤ ਨੇ ਤਿੰਨ ਸਾਲ ਪਹਿਲਾਂ ਆਪਣੇ ਤਿੰਨ ਮਾਸੂਮ ਪੁੱਤਰਾਂ ਨੂੰ ਦੁੱਧ ਵਿਚ ਜ਼ਹਿਰ ਦੇ ਕੇ ਮਾਰ ਦੇਣ ਦੇ ਦੋਸ਼ ਵਿਚ ਦੋਸ਼ੀ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਮੁਤਾਬਕ ਸਿਵਲ ਲਾਈਨ ਖੇਤਰ ਦੇ ਡਿਪਟੀ ਗੰਜ ਦੀ ਵਾਸੀ ਮਧੂ ਦਾ ਵਿਆਹ ਬਰੇਲੀ ਵਿਚ ਰਹਿਣ ਵਾਲੇ ਬਾਬੂਰਾਮ ਨਾਲ ਹੋਇਆ ਸੀ। ਵਧੀਆ ਲਾਈਫਸਟਾਈਲ ਦੀ ਆਦੀ ਮਧੂ ਚਾਰ ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਕੇ ਤਿੰਨ ਬੱਚਿਆਂ ਨਾਲ ਇੱਥੇ ਪੇਕੇ ਘਰ ਵਿਚ ਰਹਿਣ ਲੱਗੀ ਸੀ।
ਬਾਅਦ ਵਿਚ ਮਧੂ ਨੇ ਖੁਦ ਨੂੰ ਬਿਨਾਂ ਵਿਆਹੀ ਦੱਸ ਕੇ ਇਕ ਜਿਊਲਰਸ ਨਾਲ ਅਫੇਅਰ ਸ਼ੁਰੂ ਕੀਤਾ ਸੀ ਅਤੇ ਜਦੋਂ ਉਸ ਨੂੰ ਲੱਗਾ ਕਿ ਉਸ ਦੇ ਤਿੰਨੋਂ ਬੱਚੇ ਪ੍ਰੇਮੀ ਨਾਲ ਵਿਆਹ ਵਿਚ ਰੁਕਾਵਟ ਬਣਨਗੇ ਤਾਂ ਤਕਰੀਬਨ ਤਿੰਨ ਸਾਲ ਪਹਿਲਾਂ ਉਸ ਨੇ ਆਪਣੇ ਤਿੰਨੋਂ ਪੁੱਤਰਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮਾਮਲੇ ਦੀ ਸੁਣਵਾਈ ਤੋਂ ਬਾਅਦ ਐਡੀਸ਼ਨਲ ਜ਼ਿਲਾ ਜੱਜ ਬੀ. ਐਸ. ਪਟੇਲ ਦੀ ਅਦਾਲਤ ਨੇ ਬੁੱਧਵਾਰ ਦੀ ਸ਼ਾਮ ਨੂੰ ਮਧੂ ਨੂੰ ਉਸ ਦੇ ਤਿੰਨ ਪੁੱਤਰਾਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ 25,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਪੱਬ ਦੇ ਬਾਹਰ ਕੁੜੀਆਂ ਹੋਈਆਂ ਛਿਤਰੋਂ-ਛਿਤਰੀ, ਦੇਖ ਪੁਲਸ ਵੀ ਰਹਿ ਗਈ ਹੈਰਾਨ (ਦੇਖੋ ਤਸਵੀਰਾਂ)
NEXT STORY