ਗ੍ਰੇਟਰ ਨੋਇਡਾ— ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ 'ਚ ਇਕ ਨਾਬਾਲਗ ਕਲਯੁੱਗੀ ਬੇਟੇ ਨੇ ਸਿਰਫ਼ ਇਸ ਲਈ ਆਪਣੀ ਮਾਂ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਉਸ ਨੂੰ ਰਾਤ ਨੂੰ ਉੱਠਾ ਕੇ ਪਾਣੀ ਅਤੇ ਤੰਬਾਕੂ ਮੰਗਦੀ ਸੀ। ਦਰਅਸਲ ਗ੍ਰੇਟਰ ਨੋਇਡਾ ਦੇ ਬਾਦਲਪੁਰ ਇਲਾਕੇ 'ਚ ਬੀਤੇ ਸ਼ਨੀਵਾਰ ਨੂੰ ਇਕ 50 ਸਾਲਾ ਔਰਤ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਸਮੇਂ ਔਰਤ ਦੀ ਹੱਤਿਆ ਹੋਈ ਸੀ, ਉਸ ਸਮੇਂ ਘਰ 'ਚ ਸਿਰਫ਼ ਉਸ ਦਾ 16 ਸਾਲ ਦਾ ਨਾਬਾਲਗ ਬੇਟਾ ਹੀ ਮੌਜੂਦ ਸੀ ਅਤੇ ਉਸ ਨੇ ਖੁਦ ਫੋਨ ਕਰ ਕੇ ਪਿਤਾ ਨੂੰ ਆਪਣੀ ਮਾਂ ਦੇ ਕਤਲ ਦੀ ਜਾਣਕਾਰੀ ਦਿੱਤੀ ਸੀ।
ਬੇਟੇ ਨੇ ਪੁਲਸ ਨੂੰ ਕੀਤਾ ਸੀ ਗੁੰਮਰਾਹ
ਜਦੋਂ ਪੁਲਸ ਮਾਮਲੇ ਦੀ ਜਾਂਚ ਕਰਨ ਪੁੱਜੀ ਤਾਂ ਮ੍ਰਿਤਕ ਔਰਤ ਦੇ ਨਾਬਾਲਗ ਬੇਟੇ ਨੇ ਪੁਲਸ ਨੂੰ ਗੁੰਮਰਾਹ ਕਰਦੇ ਹੋਏ ਕਿਹਾ ਕਿ ਉਹ ਵਾਰਦਾਤ ਦੌਰਾਨ ਸੌਂ ਰਿਹਾ ਸੀ ਅਤੇ ਕਤਲ ਕਿਸ ਨੇ ਕੀਤਾ, ਉਸ ਨੂੰ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਔਰਤ ਦੇ ਕਤਲ ਤੋਂ ਪਹਿਲਾਂ ਘਰ 'ਚ ਕੋਈ ਲੁੱਟਖੋਹ ਵੀ ਨਹੀਂ ਹੋਈ ਸੀ, ਇਸ ਲਈ ਪੁਲਸ ਨੂੰ ਨਾਬਾਲਗ 'ਤੇ ਹੀ ਸ਼ੱਕ ਹੋਇਆ ਤਾਂ ਅਧਿਕਾਰੀਆਂ ਨੇ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਨਾਬਾਲਗ ਦੋਸ਼ੀ ਬੇਟਾ ਟੁੱਟ ਗਿਆ ਅਤੇ ਉਸ ਨੇ ਆਪਣੇ ਹੀ ਮਾਂ ਦੇ ਕਤਲ ਦੀ ਗੱਲ ਕਬੂਲ ਕਰ ਲਈ।
ਨੀਂਦ ਪੂਰੀ ਨਾ ਹੋਣ ਕਰ ਕੇ ਉਤਾਰਿਆ ਮੌਤ ਦੇ ਘਾਟ
ਜਦੋਂ ਪੁਲਸ ਨੇ ਉਸ ਤੋਂ ਕਤਲ ਦਾ ਕਾਰਨ ਪੁੱਛਿਆ ਤਾਂ ਬੇਟੇ ਨੇ ਜੋ ਕਾਰਨ ਦੱਸਿਆ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਉਸ ਨੇ ਦੱਸਿਆ ਕਿ ਉਸ ਦੀ ਮਾਂ ਉਸ ਤੋਂ ਰੋਜ਼ ਰਾਤ ਨੂੰ ਵਾਰ-ਵਾਰ ਪਾਣੀ ਅਤੇ ਖਾਣ ਲਈ ਤੰਬਾਕੂ ਮੰਗਦੀ ਸੀ, ਜਿਸ ਕਾਰਨ ਉਸ ਨੂੰ ਕਈ ਵਾਰ ਜਾਗਣਾ ਪੈਂਦਾ ਸੀ ਅਤੇ ਉਸ ਦੀ ਨੀਂਦ ਪੂਰੀ ਨਹੀਂ ਹੁੰਦੀ ਸੀ। ਇਸੇ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਗਲਾ ਘੁੱਟ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ।
ਪਿਤਾ ਨੂੰ ਫੋਨ 'ਤੇ ਦਿੱਤੀ ਸੀ ਮਾਂ ਦੇ ਕਤਲ ਦੀ ਖਬਰ
ਨਾਬਾਲਗ ਦੋਸ਼ੀ ਦੇ ਪਿਤਾ ਨੇ ਦੱਸਿਆ ਕਿ ਉਹ ਖੁਦ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਿਆ ਸੀ, ਜਦਕਿ ਵੱਡਾ ਬੇਟਾ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਉਹ ਵੀ ਡਿਊਟੀ 'ਤੇ ਸੀ। ਨਾਬਾਲਗ ਬੇਟੇ ਨੇ ਹੀ ਫੋਨ ਕਰ ਕੇ ਉਸ ਨੂੰ ਆਪਣੀ ਮਾਂ ਦੇ ਕਤਲ ਹੋਣ ਦੀ ਖਬਰ ਦਿੱਤੀ ਸੀ। ਦੋਸ਼ੀ ਦੇ ਪਿਤਾ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਉਸ ਨੂੰ ਸੱਪ ਨੇ ਡੱਸ ਲਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਚਿੜਚਿੜਾ ਹੋ ਗਿਆ ਸੀ।
26/11 ਹਮਲਾ : ਜਾਣੋ 5 ਸ਼ਹੀਦ ਜਵਾਨਾਂ ਦੀ ਬਹਾਦਰੀ ਦੀ ਕਹਾਣੀ
NEXT STORY