ਭੋਪਾਲ—ਦੇਸ਼ ’ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਦੂਜੇ ਪਾਸੇ ਕਈ ਥਾਵਾਂ ’ਤੇ ਲੋਕ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ’ਚ ਵੀ ਅੱਗੇ ਆ ਰਹੇ ਹਨ। ਹੁਣ ਸੀ.ਏ.ਏ ਦੇ ਸਮਰਥਨ ਲਈ ਮੱਧ ਪ੍ਰਦੇਸ਼ ’ਚੋਂ ਇਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੇ ਕਾਰਡ ’ਤੇ ‘ਆਈ ਸਪੋਰਟ ਸੀ.ਏ.ਏ’ ਛਪਵਾਇਆ ਗਿਆ ਹੈ।
ਮਾਮਲਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲੇ ਦਾ ਹੈ, ਜਿੱਥੇ ਸੀ.ਏ.ਏ ਸਮਰਥਨ ’ਚ ਪ੍ਰਭਾਤ ਨੇ ਆਪਣੇ ਵਿਆਹ ਦੇ ਸੱਦਾ ਪੱਤਰ ’ਤੇ ਆਈ ਸਪੋਰਟ ਸੀ.ਏ.ਏ. ਛਪਵਾਇਆ ਹੈ। ਦੱਸ ਦੇਈਏ ਕਿ ਪ੍ਰਭਾਤ ਦਾ 18 ਜਨਵਰੀ ਨੂੰ ਵਿਆਹ ਹੈ। ਆਪਣੇ ਵਿਆਹ ਦੇ ਸੱਦਾ ਪੱਤਰ ਰਾਹੀਂ ਪ੍ਰਭਾਤ ਨੇ ਸੀ.ਏ.ਏ ’ਤੇ ਆਪਣਾ ਸਮਰਥਨ ਦਰਜ ਕਰਵਾਇਆ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਭਾਤ ਦਾ ਕਹਿਣਾ ਹੈ, ‘‘ਮੈਂ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਲੋਕ ਇਸ ਕਾਨੂੰਨ ਦੇ ਤੱਥਾਂ ਨੂੰ ਸਮਝਣ।’’
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਗਿਆ ਹੈ, ਜਿਸ ’ਚ ਪਾਕਿਸਤਾਨ, ਆਫਿਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਪੀੜਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਇਸ ਕਾਨੂੰਨ ’ਤੇ ਦੇਸ਼ ਦੇ ਕਈ ਇਲਾਕਿਆਂ ’ਚ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਚੱਲਦਿਆਂ ਹਿੰਸਾ ਵੀ ਦੇਖਣ ਨੂੰ ਮਿਲੀ ਸੀ।
ਦਿੱਲੀ-ਐੱਨ.ਸੀ.ਆਰ. 'ਚ ਧੁੰਦ ਦੀ ਚਾਦਰ, ਬਾਰਸ਼ ਕਾਰਨ ਤਾਪਮਾਨ 'ਚ ਆਈ ਗਿਰਾਵਟ
NEXT STORY