ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ’ਚ ਬੋਰਵੈੱਲ ’ਚ ਬੱਚਾ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ। ਦਰਅਸਲ ਮੰਗਲਵਾਰ ਦੀ ਸ਼ਾਮ ਨੂੰ 55 ਫੁੱਟ ਡੂੰਘੇ ਬੋਰਵੈੱਲ ’ਚ 8 ਸਾਲ ਦਾ ਬੱਚਾ ਤਨਮਯ ਡਿੱਗ ਗਿਆ। ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਰਾਤ ਤੋਂ ਹੀ ਜਾਰੀ ਹਨ। ਘਟਨਾ ਬੈਤੂਲ ਜ਼ਿਲ੍ਹੇ ਦੇ ਮਾਂਡਵੀ ’ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ 3 ਸਾਲ ਤੋਂ ਬੋਰਵੈੱਲ ਖੁੱਲ੍ਹਿਆ ਪਿਆ ਸੀ। ਇਸ ਮਾਮਲੇ ’ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਥਾਨਕ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਉਹ ਲਗਾਤਾਰ ਪਲ-ਪਲ ਦੀ ਅਪਡੇਟ ਲੈ ਰਹੇ ਹਨ।
ਇਹ ਵੀ ਪੜ੍ਹੋ- 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 5 ਸਾਲਾ ਤਨਮਯ, 60 ਫੁੱਟ ਦੀ ਡੂੰਘਾਈ 'ਚ ਫਸਿਆ
ਬੱਚੇ ਦੇ ਬੋਰਵੈੱਲ ’ਚ ਡਿੱਗਣ ਮਗਰੋਂ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਜੁਟ ਗਏ ਹਨ। ਰੈਸਕਿਊ ਟੀਮ ਦੀ ਕੋਸ਼ਿਸ਼ ਹੈ ਕਿ ਬੱਚੇ ਨੂੰ ਛੇਤੀ ਤੋਂ ਛੇਤੀ ਬੋਰਵੈਲ ਤੋਂ ਬਾਹਰ ਕੱਢਿਆ ਜਾਵੇ। ਓਧਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਆਮੇਂਦਰ ਜਾਇਸਵਾਲ ਨੇ ਕਿਹਾ ਕਿ ਬੱਚੇ ਨੂੰ ਬਚਾਉਣ ’ਚ ਅਜੇ ਸਮਾਂ ਲੱਗ ਸਕਦਾ ਹੈ। ਹਾਲਾਂਕਿ ਬੱਚਾ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸ਼ਾਇਦ ਉਹ ਬੇਹੋਸ਼ ਹੋ ਸਕਦਾ ਹੈ। ਰਾਤ ਢਾਈ ਵਜੇ ਤੋਂ SDRF, ਹੋਮ ਗਾਰਡ, ਪੁਲਸ ਦੀਆਂ ਟੀਮਾਂ ਬੱਚੇ ਨੂੰ ਬਚਾਉਣ ਲਈ ਮੌਕੇ ’ਤੇ ਹਨ।
ਇਹ ਵੀ ਪੜ੍ਹੋ- ਕੋਈ ਭੁੱਖੇ ਢਿੱਡ ਨਾ ਸੌਂਵੇ, ਹਰ ਵਿਅਕਤੀ ਤੱਕ ਅਨਾਜ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ: SC
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਤਾਬਕ ਬੱਚਾ 40 ਫੁੱਟ ਦੀ ਦੂਰੀ ’ਤੇ ਹੈ। ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ। ਰੈਸਕਿਊ ਆਪਰੇਸ਼ਨ ’ਚ ਪੱਥਰ ਆਉਣ ਕਾਰਨ ਬਚਾਅ ਕੰਮ ’ਚ ਦੇਰੀ ਹੋ ਰਹੀ ਹੈ। ਤਨਮਯ ਦੇ ਪਿਤਾ ਸੁਨੀਲ ਸਾਹੂ ਨੇ ਦੱਸਿਆਕਿ ਖੇਤ ’ਚ ਖੇਡਦੇ-ਖੇਡਦੇ ਉਹ ਦੂਜੇ ਖੇਤ ’ਚ ਚਲਾ ਗਿਆ, ਜਿੱਥੇ ਬੋਰਵੈਲ ਖੁੱਲ੍ਹਿਆ ਹੋਇਆ ਸੀ ਅਤੇ ਉਹ ਉਸ ’ਚ ਡਿੱਗ ਗਿਆ।
ਇਹ ਵੀ ਪੜ੍ਹੋ- ਲਖੀਮਪੁਰ ਖੀਰੀ ਹਿੰਸਾ ਕਾਂਡ: ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ
BSF ਨੇ ਰਾਜਸਥਾਨ 'ਚ ਸਰਹੱਦ 'ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
NEXT STORY