ਨਵੀਂ ਦਿੱਲੀ— ਲੋਕ ਸਭਾ 'ਚ ਮੰਗਲਵਾਰ ਵੀ ਸਦਨ 'ਚ ਹੰਗਾਮੇ ਕਾਰਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਰਾਕੇ 'ਚ ਮਾਰੇ ਗਏ ਭਾਰਤੀਆਂ ਬਾਰੇ ਆਪਣਾ ਬਿਆਨ ਨਹੀਂ ਪੜ੍ਹ ਸਕੀ। ਵਿਰੋਧੀ ਪਾਰਟੀ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕਾਰਨ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਬਹੁਤ ਭਾਵੁਕ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ 39 ਦੇਸ਼ ਵਾਸੀਆਂ ਦੀ ਮੌਤ ਦੀ ਗੱਲ ਹੈ, ਥੋੜ੍ਹੀ ਸੰਵੇਦਨਸ਼ੀਲਤਾ ਵਰਤੋ। ਹਾਲਾਂਕਿ ਸਪੀਕਰ ਦੀ ਅਪੀਲ ਦਾ ਅਸਰ ਵਿਰੋਧੀ ਧਿਰ 'ਤੇ ਨਹੀਂ ਪਿਆ ਅਤੇ ਰੋਲੇ-ਰੱਪੇ ਕਾਰਨ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਮੰਗਲਵਾਰ ਨੂੰ ਰਾਜ ਸਭਾ 'ਚ ਸੁਸ਼ਮਾ ਸਵਰਾਜ ਨੇ ਇਰਾਕ 'ਚ ਅਗਵਾ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਵਿਦੇਸ਼ ਮੰਤਰੀ ਨੂੰ ਆਪਣਾ ਬਿਆਨ ਲੋਕ ਸਭਾ 'ਚ ਵੀ ਦੇਣਾ ਸੀ ਪਰ ਹੰਗਾਮੇ ਕਾਰਨ ਉਹ ਆਪਣਾ ਬਿਆਨ ਵੀ ਨਹੀਂ ਪੜ੍ਹ ਸਕੀ। ਇਹ ਸਭ ਦੇਖ ਸਪੀਕਰ ਸੁਮਿਤਰਾ ਮਹਾਜਨ ਦੁਖੀ ਦਿੱਸੀ ਅਤੇ ਉਨ੍ਹਾਂ ਨੇ ਵਿਰੋਧੀ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ,''ਇਹ ਸਹੀ ਤਰੀਕਾ ਨਹੀਂ ਹੈ। ਇੰਨੇ ਵੀ ਸੰਵੇਦਨਸ਼ੀਲ ਨਾ ਬਣੋ। ਪਲੀਜ਼! ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ।''
ਸਪੀਕਰ ਨੇ ਇਹ ਵੀ ਕਿਹਾ,''ਤੁਸੀਂ ਆਪਣੇ ਹੀ ਲੋਕਾਂ ਲਈ ਸੰਵੇਦਨਸ਼ੀਲ ਨਹੀਂ ਹੋ। ਦੇਸ਼ ਨੇ ਇਸ ਤੋਂ ਪਹਿਲਾਂ ਇੰਨੀ ਖਰਾਬ ਹਾਲਤ ਨਹੀਂ ਦੇਖੀ। ਸਦਨ ਦੀ ਸਥਿਤੀ ਇਸ ਸਮੇਂ ਠੀਕ ਨਹੀਂ ਹੈ। ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਨਹੀਂ ਹੋ ਸਕਦੀ, ਇਸ ਲਈ ਮੈਂ ਸਦਨ ਦੀ ਕਾਰਵਾਈ ਮੁਲਤਵੀ ਕਰਦੀ ਹਾਂ।'' ਰਾਜ ਸਭਾ 'ਚ ਸਾਰੇ ਮ੍ਰਿਤਕ ਭਾਰਤੀਆਂ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬਜਟ ਸੈਸ਼ਨ ਦੇ ਦੂਜੇ ਪੜਾਅ 'ਚ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲਗਾਤਾਰ ਸਦਨ ਦੀ ਕਾਰਵਾਈ ਮੁਲਤਵੀ ਹੁੰਦੀ ਰਹੀ ਹੈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਟੀ.ਡੀ.ਪੀ. ਨੇ ਐੱਨ.ਡੀ.ਏ. ਨਾਲ ਰਿਸ਼ਤਾ ਤੋੜ ਲਿਆ ਹੈ। ਦੂਜੇ ਪਾਸੇ ਟੀ.ਡੀ.ਪੀ. ਅਤੇ ਵਾਈ.ਐੱਸ.ਆਰ. ਕਾਂਗਰਸ ਨੇ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਦਾ ਨੋਟਿਸ ਵੀ ਸੋਮਵਾਰ ਨੂੰ ਦਿੱਤੀ, ਜਿਸ ਨੂੰ ਸਪੀਕਰ ਨੇ ਮਨਜ਼ੂਰ ਕਰ ਲਿਆ ਸੀ।
ਬੀ.ਕਾਮ ਪੇਪਰ 'ਚ ਮੋਦੀ ਸਰਕਾਰ ਦੇ ਪ੍ਰਸ਼ਨਾਂ ਦੀ ਭਰਮਾਰ
NEXT STORY