ਸਪੋਰਟਸ ਡੈਸਕ- ਇਕ ਪਾਸੇ ਸ਼ਹਿਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਲਈ ਹਾਈ ਅਲਰਟ 'ਤੇ ਸੀ, ਦੂਜੇ ਪਾਸੇ ਰਾਤ 10:00 ਵਜੇ ਸ਼ਹਿਰ ਵਿਚ ਇਕ ਹੱਤਿਆ ਹੋ ਗਈ। ਮਾਮਲਾ ਯੂਨੀਵਰਸਿਟੀ ਥਾਣੇ ਅਧੀਨ ਟੀਐਨਬੀ ਕਾਲਜ ਕੈਂਪਸ ਵਿੱਚ ਸਥਿਤ ਸਰਕਾਰੀ ਕੁਆਰਟਰ ਦਾ ਹੈ। ਜਿੱਥੇ ਪ੍ਰਭੁ ਨਾਰਾਇਣ ਮੰਡਲ (40) ਨੂੰ ਸਰਕਾਰੀ ਕੁਆਰਟਰ 'ਚ ਵੜ ਕੇ ਛਾਤੀ 'ਚ ਗੋਲੀ ਮਾਰ ਦਿੱਤੀ ਗਈ। ਹਸਪਤਾਲ ਲੈ ਜਾਣ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- King Kohli ਦੀ ਵਿਰਾਟ ਪਾਰੀ ਪਿੱਛੇ ਪ੍ਰੇਮਾਨੰਦ ਮਹਾਰਾਜ ਦਾ ਹੱਥ, ਜਾਣੋ ਕੀ ਸੀ ਸਫ਼ਲਤਾ ਦਾ ਗੁਰੂਮੰਤਰ?
ਮ੍ਰਿਤਕ ਪ੍ਰਭੁ ਨਾਰਾਇਣ ਮੰਡਲ ਪਿਤਾ ਮਰਹੂਮ ਰੂਪ ਨਾਰਾਇਣ ਮੰਡਲ ਮੂਲ ਰੂਪ 'ਚ ਲਲਮਟੀਆ ਥਾਣੇ ਅਧੀਨ ਨਸਰਤਖਾਨੀ ਦਾ ਰਹਿਣ ਵਾਲਾ ਸੀ। ਉਹ ਟੀਐਨਬੀ ਕਾਲਜ 'ਚ ਤੀਜੇ ਵਰਗ ਦੇ ਕਰਮਚਾਰੀ ਵਜੋਂ ਕੰਮ ਕਰ ਰਿਹਾ ਸੀ। ਉਹ ਸਦਭਾਵਨਾ ਕੱਪ 'ਚ ਮਹਿੰਦਰ ਸਿੰਘ ਧੋਨੀ ਨਾਲ ਕ੍ਰਿਕਟ ਖੇਡ ਚੁੱਕਾ ਸੀ।
ਇਹ ਵੀ ਪੜ੍ਹੋ-ਵਿਆਹੁਤਾ ਔਰਤਾਂ Google 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਨੇ? ਰਹਿ ਜਾਓਗੇ ਹੈਰਾਨ
ਟੀਐਨਬੀ ਕਾਲਜ ਦੇ ਮੁਲਾਜ਼ਮ 'ਤੇ ਕਤਲ ਦਾ ਦੋਸ਼
ਘਟਨਾ ਸਥਲ 'ਤੇ ਮੌਜੂਦ ਲੋਕਾਂ ਤੇ ਪ੍ਰਤੱਖਦਰਸ਼ੀ ਸਤਯਮ ਨੇ ਸਰਕਾਰੀ ਕੁਆਰਟਰ ਦੇ ਪਿੱਛੇ ਰਹਿਣ ਵਾਲੇ ਟੀਐਨਬੀ ਕਾਲਜ ਦੇ ਮੁਲਾਜ਼ਮ ਸ਼ੰਭੂ ਨਾਥ ਝਾਅ ਦੇ ਪੁੱਤਰ ਸੰਜੀਵ ਝਾਅ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਨੂੰ ਸਦਰ ਹਸਪਤਾਲ 'ਚ ਮੌਜੂਦ ਲੋਕ ਟੀਐਨਬੀ ਕਾਲਜ 'ਚ ਬਗੀਚੇ ਨੂੰ ਲੈ ਕੇ 12 ਲੱਖ ਦੇ ਬਕਾਏ ਨਾਲ ਵੀ ਜੋੜ ਰਹੇ ਹਨ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਭੁ ਨਾਰਾਇਣ ਚਾਰ ਭਰਾਵਾਂ 'ਚ ਸਭ ਤੋਂ ਛੋਟਾ ਸੀ। ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਘਟਨਾ ਤੋਂ ਬਾਅਦ ਸਦਰ ਹਸਪਤਾਲ 'ਚ ਯੂਨੀਵਰਸਿਟੀ ਥਾਣੇ ਦੇ ਨਾਲ-ਨਾਲ ਤਾਤਾਰਪੁਰ ਥਾਣੇ ਦੀ ਵੀ ਪੁਲਿਸ ਮੌਜੂਦ ਸੀ। ਘਟਨਾ ਤੋਂ ਬਾਅਦ ਸੀਟੀ ਡੀਐਸਪੀ ਵੀ ਮੌਕੇ 'ਤੇ ਪਹੁੰਚੇ ਸਨ।
ਇਹ ਵੀ ਪੜ੍ਹੋ-Apple ਨੇ ਕਰਾ'ਤੀ ਮੌਜ! ਹੁਣ ਪੁਰਾਣੇ ਮਾਡਲਜ਼ 'ਚ ਵੀ ਮਿਲੇਗਾ iPhone 16 ਸੀਰੀਜ਼ ਵਾਲਾ ਇਹ ਕਮਾਲ ਦੀ ਫੀਚਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਹਿੰਦਰ ਸਿੰਘ ਧੋਨੀ ਨਾਲ ਕ੍ਰਿਕਟ ਖੇਡਣ ਵਾਲੇ ਸ਼ਖ਼ਸ ਦੀ ਗੋਲੀ ਮਾਰ ਕੇ ਹੱਤਿਆ
NEXT STORY