ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਦੇ ਪੁਲਸ ਸਟੇਸ਼ਨ ਬਿਲਾਸਪੁਰ ਵਿਚ ਮੰਗਲਵਾਰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਤੇਜ਼ ਰਫ਼ਤਾਰ ਕਾਰ ਨੂੰ ਪੁਲਸ ਸਟੇਸ਼ਨ ਅੰਦਰ ਵਾੜ ਦਿੱਤਾ। ਵਿਅਕਤੀ ਨੇ ਦੋ ਪੁਲਸ ਮੁਲਾਜ਼ਮਾਂ ਨੂੰ ਵੀ ਕੁਚਲਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਦੋ ਨੂੰ ਸੱਟਾਂ ਲੱਗੀਆਂ। ਇਸ ਤੋਂ ਪਹਿਲਾਂ ਕੋਈ ਕੁਝ ਸਮਝ ਪਾਉਂਦਾ, ਉਹ ਤੇਜ਼ ਰਫ਼ਤਾਰ ਨਾਲ ਆਪਣੀ ਕਾਰ ਨੂੰ ਦੌੜਾਉਂਦੇ ਹੋਏ ਥਾਣੇ ਤੋਂ ਫਰਾਰ ਹੋ ਗਿਆ।
ਇਸ ਦੌਰਾਨ SHO ਨੇ ਆਪਣੀ ਸਰਕਾਰੀ ਗੱਡੀ ਨਾਲ ਉਸ ਦੀ ਪਿੱਛਾ ਕੀਤਾ ਤਾਂ ਉਸ ਨੇ SHO ਦੀ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ। ਕਈ ਕਿਲੋਮੀਟਰ ਤੱਕ ਇਹ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ। ਹਾਲਾਂਕਿ ਅੱਗੇ ਜਾ ਕੇ ਉਸ ਦੀ ਕਾਰ ਚਿੱਕੜ ਵਿਚ ਫਸ ਗਈ ਅਤੇ ਪੁਲਸ ਨੇ ਉਸ ਨੂੰ ਫੜ ਲਿਆ। ਇਸ ਘਟਨਾ ਦਾ ਸੀ. ਸੀ. ਟੀ. ਵੀ. ਵੀ ਸਾਹਮਣੇ ਆਇਆ ਹੈ।
SHO ਜਗਦੀਸ਼ ਚੰਦਰ ਨੇ ਦੱਸਿਆ ਕਿ ਜ਼ਖ਼ਮੀ ਪੁਲਸ ਮੁਲਾਜ਼ਮਾਂ ਦਾ ਇਲਾਜ ਜਾਰੀ ਹੈ ਅਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਦਾ ਮਕਸਦ ਕੀ ਸੀ ਅਤੇ ਉਸ ਦਾ ਕੋਈ ਅਪਰਾਧਕ ਰਿਕਾਰਡ ਤਾਂ ਨਹੀਂ ਹੈ।
ਮਹਾਕੁੰਭ 'ਚ ਮਿਲੀ ਵਿਛੜੀ ਪਤਨੀ ਤਾਂ ਪਤੀ ਨੇ ਰੋਂਦੇ- ਰੋਂਦੇ ਕੀਤਾ ਮੁੜ ਪ੍ਰਪੋਜ਼
NEXT STORY