ਮੁੰਬਈ - ਚੀਨ ਦੇ ਵੁਹਾਨ ਸ਼ਹਿਰ ਤੋਂ ਪੂਰੀ ਦੁਨੀਆ 'ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਕਾਫ਼ੀ ਕਹਿਰ ਢਾਹ ਰਿਹਾ ਹੈ। ਦੇਸ਼ 'ਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਦੇਸ਼ਵਿਆਪੀ ਲਾਕਡਾਊਨ ਦਾ ਐਲਾਨ ਕਰ ਰੱਖਿਆ ਹੈ ਜੋ ਕਿ 3 ਮਈ ਤੱਕ ਲਾਗੂ ਹੈ। ਪਰ ਫਿਰ ਵੀ ਹਰ ਦਿਨ ਨਵੇਂ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਹਨ। ਇਸ ਦੌਰਾਨ ਮੁੰਬਈ ਏਅਰਪੋਰਟ ਨੇ ਐਲਾਨ ਕੀਤਾ ਹੈ ਕਿ ਉਹ ਹਵਾਈ ਸੇਵਾ ਮੁੜ ਸ਼ੁਰੂ ਕਰਣ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ।
ਮੁੰਬਈ ਏਅਰਪੋਰਟ ਨੇ ਸ਼ਨੀਵਾਰ ਨੂੰ ਆਪਣਾ ਸਟੇਟਮੈਂਟ ਜਾਰੀ ਕਰ ਕਿਹਾ ਹੈ ਕਿ ਉਹ ਸੰਚਾਲਨ ਸ਼ੁਰੂ ਕਰਣ ਲਈ ਤਿਆਰ ਹੈ। ਇਸ ਦੇ ਲਈ ਜ਼ਰੂਰੀ ਸਾਰੀਆਂ ਸੁਰੱਖਿਆ ਤਿਆਰੀਆਂ ਕਰ ਲਈਆਂ ਗਈਆਂ ਹਨ। ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੇਸ਼ਨਲ ਏਅਰਪੋਰਟ ਮੁੰਬਈ ਤੋਂ ਜਾਰੀ ਸੰਦੇਸ਼ 'ਚ ਹਵਾਈ ਅੱਡੇ ਤੋਂ ਫਲਾਇਟ ਫੜਨ ਵਾਲੇ ਮੁਸਾਫਰਾਂ ਲਈ ਕੁੱਝ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹੈ।
ਜਿਸ ਦੇ ਮੁਤਾਬਕ ਏਅਰਪੋਰਟ 'ਤੇ 1.5 ਮੀਟਰ ਦੀ ਦੂਰੀ 'ਤੇ ਮਾਰਕਿੰਗ ਕੀਤੀ ਗਈ ਹੈ। ਏਅਰਪੋਰਟ ਦੁਆਰਾ ਕਿਹਾ ਗਿਆ ਹੈ ਕਿ ਯਾਤਰੀ ਆਪਣੀ ਪੂਰੀ ਯਾਤਰਾ ਦੌਰਾਨ ਇਸ ਦੂਰੀ/ਮਾਰਕਿੰਗ ਦਾ ਧਿਆਨ ਰੱਖਣ। ਇਸ ਤੋਂ ਇਲਾਵਾ ਮੁਸਾਫਰਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਏਅਰਪੋਰਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਨਾਲ ਘੱਟ ਤੋਂ ਘੱਟ ਸੰਪਰਕ ਕਰਣ ਅਤੇ ਆਨਲਾਈਨ ਚੇਕ-ਇਨ ਦਾ ਇਸਤੇਮਾਲ ਕਰਣ ਤਾਂਕਿ ਵਾਧੂ ਦੇ ਸੰਪਰਕ ਤੋਂ ਬਚਿਆ ਜਾ ਸਕੇ।
ਏਅਰਪੋਰਟ ਨੇ ਮੁਸਾਫਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ ਫਿਲਹਾਲ ਘੱਟ ਤੋਂ ਘੱਟ ਸਾਮਾਨ ਲੈ ਕੇ ਹੀ ਯਾਤਰਾ ਕਰਣ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਏਅਰਪੋਰਟ ਪਰਿਸਰ 'ਚ ਜਿਨ੍ਹਾਂ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਕਾਂਟੈਕਟ-ਲੈਸ ਲੈਣ-ਦੇਣ ਦਾ ਇਸਤੇਮਾਲ ਕਰਣ।
ਕੋਰੋਨਾ: ਸਰਕਾਰ ਦੀ ਐਡਵਾਇਜ਼ਰੀ, ਇੰਝ ਇਸਤੇਮਾਲ ਕਰ ਸਕਦੇ ਹੋ ਏ.ਸੀ.-ਕੂਲਰ
NEXT STORY