ਨਵੀਂ ਦਿੱਲੀ - ਆਮਤੌਰ 'ਤੇ ਮਾਰਚ-ਅਪ੍ਰੈਲ ਦਾ ਮਹੀਨਾ ਆਉਂਦੇ ਹੀ ਦੇਸ਼ ਦੇ ਸਾਰੇ ਹਿੱਸਿਆਂ 'ਚ ਗਰਮੀ ਵਧਣ ਲੱਗਦੀ ਹੈ ਅਤੇ ਲੋਕ ਇਸ ਤੋਂ ਰਾਹਤ ਪਾਉਣ ਲਈ ਏ.ਸੀ. ਅਤੇ ਕੂਲਰ ਚਲਾਨਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੀ ਵਜ੍ਹਾ ਨਾਲ ਲੋਕ ਏ.ਸੀ. ਅਤੇ ਕੂਲਰ ਚਲਾਉਣ ਤੋਂ ਬੱਚ ਰਹੇ ਹਨ।
ਹੁਣ ਵਧਦੀ ਗਰਮੀ ਅਤੇ ਕਈ ਥਾਂ ਪਾਰਾ 40 ਡਿਗਰੀ ਤੱਕ ਪਹੁੰਚ ਜਾਣ ਤੋਂ ਬਾਅਦ ਸਰਕਾਰ ਨੇ ਏ.ਸੀ. ਅਤੇ ਕੂਲਰ ਚਲਾਉਣ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਆਮ ਲੋਕ ਕਿਸ ਤਰੀਕੇ ਨਾਲ ਕੂਲਰ ਅਤੇ ਏ.ਸੀ. ਦਾ ਇਸਤੇਮਾਲ ਕਰ ਸਕਦੇ ਹਨ। ਕੇਂਦਰ ਸਰਕਾਰ ਨੇ ਐਡਵਾਇਜ਼ਰੀ ਜਾਰੀ ਕਰ ਕਿਹਾ ਹੈ ਕਿ ਲੋਕ 24 ਤੋਂ 30 ਡਿਗਰੀ ਤਾਪਮਾਨ 'ਤੇ ਹੀ ਏ.ਸੀ. ਚਲਾਉਣਗੇ। ਘਰਾਂ 'ਚ ਏ.ਸੀ. ਦੇ ਇਸਤੇਮਾਲ ਦੌਰਾਨ ਨਮੀ ਨੂੰ 40 ਤੋਂ 70 ਫੀਸਦੀ 'ਚ ਬਣਾਏ ਰੱਖਣ ਦਾ ਸੁਝਾਅ ਦਿੱਤਾ ਹੈ।
ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਨੇ ਲੋਕਾਂ ਨੂੰ ਕਮਰੇ ਦੇ ਏਅਰ ਕੰਡੀਸ਼ਨਰ ਦੀ ਠੰਡੀ ਹਵਾ ਦੇ ਆਉਣ ਜਾਣ ਅਤੇ ਖਿੜਕੀ-ਦਰਵਾਜਿਆਂ ਦੇ ਜ਼ਰੀਏ ਬਾਹਰੀ ਖੁੱਲੀ ਹਵਾ ਦੇ ਆਉਣ-ਜਾਣ ਦੀ ਵਿਵਸਥਾ ਕਰਣ ਦੀ ਸਲਾਹ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਇਹ ਐਡਵਾਇਜ਼ਰੀ ਸਾਰੇ ਸਰਕਾਰੀ ਦਫਤਰਾਂ ਅਤੇ ਕੰਪਨੀਆਂ ਨੂੰ ਵੀ ਭੇਜੀ ਗਈ ਹੈ। ਐਡਵਾਇਜ਼ਰੀ ਪੈਨਲ ਨੇ ਸੁਝਾਅ ਦਿੱਤਾ ਹੈ ਕਿ ਏ.ਸੀ. ਨਹੀਂ ਚੱਲਣ 'ਤੇ ਵੀ ਕਮਰੇ ਨੂੰ ਹਵਾਦਾਰ ਰੱਖਿਆ ਜਾਣਾ ਚਾਹੀਦਾ ਹੈ।
ਉਥੇ ਹੀ ਰੇਗਿਸਤਾਨੀ ਇਲਾਕਿਆਂ 'ਚ ਕੂਲਰਾਂ ਦੇ ਇਸਤੇਮਾਲ ਨੂੰ ਲੈ ਕੇ ਸਲਾਹ ਦਿੱਤੀ ਗਈ ਹੈ ਕਿ ਡੈਜਰਟ ਕੂਲਰ 'ਚ ਏਅਰ ਫਿਲਟਰ ਨਹੀਂ ਹੁੰਦੇ ਹਨ। ਅਜਿਹੇ 'ਚ ਉਨ੍ਹਾਂ 'ਚ ਏਅਰ ਫਿਲਟਰ ਬਾਹਰੋਂ ਲਗਵਾਓ ਤਾਂਕਿ ਧੂੜ ਪੈਣ ਤੋਂ ਰੋਕਣ ਅਤੇ ਹਵਾ ਦੀ ਸਫਾਈ ਬਣਾਏ ਰੱਖਣ 'ਚ ਮਦਦ ਮਿਲ ਸਕੇ। ਕੂਲਰ ਟੈਂਕ ਨੂੰ ਸਾਫ਼ ਅਤੇ ਕੀਟਾਣੂ ਰਹਿਤ ਰੱਖਣ ਅਤੇ ਪਾਣੀ ਨੂੰ ਵਾਰ-ਵਾਰ ਬਦਲਣ ਦੀ ਵੀ ਸਲਾਹ ਦਿੱਤੀ ਗਈ ਹੈ। ਉਥੇ ਹੀ ਪੰਖੇ ਦੇ ਇਸਤੇਮਾਲ ਨੂੰ ਲੈ ਕੇ ਸਰਕਾਰ ਨੇ ਸੁਝਾਅ ਦਿੱਤਾ ਹੈ ਕਿ ਬਿਜਲੀ ਦੇ ਪੱਖੇ ਦੀ ਵਰਤੋ ਕਰਦੇ ਸਮੇਂ ਖਿੜਕੀਆਂ ਨੂੰ ਥੋੜਾ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ।
ਰਾਜਨੀਤਕ ਵਾਇਰਸ ਫੈਲਾਉਣ ਲਈ ਬੰਗਾਲ ਪਹੁੰਚੀ ਕੇਂਦਰੀ ਟੀਮ : ਤ੍ਰਿਣਮੂਲ
NEXT STORY