ਮੁੰਬਈ (ਭਾਸ਼ਾ) : ਮੁੰਬਈ ਮੈਟਰੋ ਰੇਲ ਨਿਗਮ (ਐੱਮ.ਐੱਮ.ਆਰ.ਸੀ.ਐੱਲ.) ਸ਼ਹਿਰ ਵਿਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 2 ਕੋਵਿਡ ਦੇਖਭਾਲ ਕੇਂਦਰ ਬਣਾ ਰਹੀ ਹੈ। ਕੰਪਨੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਐੱਮ.ਐੱਮ.ਆਰ.ਸੀ.ਐੱਲ. ਨੇ ਇਕ ਬਿਆਨ ਵਿਚ ਕਿਹਾ ਕਿ ਉਹ 2 ਕੋਵਿਡ ਦੇਖਭਾਲ ਕੇਂਦਰ ਬਣਾ ਰਹੀ ਹੈ, ਜਿਨ੍ਹਾਂ ਵਿਚ ਕੁੱਲ 1,050 ਬਿਸਤਰੇ ਹੋਣਗੇ। ਉਸ ਨੇ ਬਿਆਨ ਵਿਚ ਕਿਹਾ, 200 ਆਕਸੀਜਨ ਯੁਕਤ ਬਿਸਤਰਿਆਂ ਸਮੇਤ ਲਗਭਗ 800 ਬਿਸਤਰਿਆਂ ਵਾਲਾ ਇਕ ਕੁਆਰੰਟੀਨ ਕੇਂਦਰ ਦਹਿਸਰ ਵਿਚ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਬੋਰਿਵਲੀ ਵਿਚ 250 ਬਿਸਤਰਿਆਂ ਵਾਲਾ ਇਕ ਹੋਰ ਕੇਂਦਰ ਬਣਾਇਆ ਜਾਵੇਗਾ, ਜਿਸ ਵਿਚ ਆਈ.ਸੀ.ਯੂ. ਅਤੇ ਡਾਈਲਸਿਸ ਵਰਗੀਆਂ ਸੁਵਿਧਾਵਾਂ ਵੀ ਹੋਣਗੀਆਂ। ਉਸ ਨੇ ਕਿਹਾ ਕਿ ਕੰਮ ਜੰਗੀ ਪੱਧਰ 'ਤੇ ਪੂਰਾ ਹੋ ਰਿਹਾ ਹੈ ਅਤੇ ਅਗਲੇ 2 ਹਫ਼ਤੇ ਵਿਚ ਦੋਵਾਂ ਕੇਂਦਰਾਂ ਦੇ ਤਿਆਰ ਹੋ ਜਾਣ ਦੀ ਉਮੀਦ ਹੈ। ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 50,231 ਮਾਮਲੇ ਦਰਜ ਕੀਤੇ ਗਏ ਹੈ, ਜਦੋਂ ਕਿ ਇਸ ਕਾਰਨ ਸੂਬੇ ਵਿਚ 1,635 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੈਂਕੜੇ ਲੋਕ ਆਪਣੇ ਘਰਾਂ ਨੂੰ ਜਾਣ ਲਈ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ
NEXT STORY