ਮੁੰਬਈ— ਮੁੰਬਈ ਦੇ ਤਾਜ ਹੋਟਲ ਵਿਚ ਮੰਗਲਵਾਰ ਭਾਵ ਅੱਜ ਇਕ ਧਮਕੀ ਭਰਿਆ ਫੋਨ ਕਾਲ ਕੀਤਾ ਗਿਆ, ਜਿਸ ਤੋਂ ਬਾਅਦ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਇਹ ਫੋਨ ਕਾਲ ਪਾਕਿਸਤਾਨ ਤੋਂ ਲੱਗਭਗ 12:30 ਵਜੇ ਦੇ ਕਰੀਬ ਆਈ ਸੀ। ਇਸ ਫੋਨ ਕਾਲ 'ਚ ਹੋਟਲ ਨੂੰ ਉਡਾਣ ਦੀ ਧਮਕੀ ਦਿੱਤੀ ਗਈ।
ਦੱਸ ਦੇਈਏ ਕਿ 2008 'ਚ ਵੀ ਮੁੰਬਈ ਹੋਟਲ 26/11 ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਭਾਰਤ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਅੱਤਵਾਦੀਆਂ ਹਮਲਿਆਂ 'ਚੋਂ ਇਕ ਸੀ। ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ ਅਤੇ 300 ਤੋਂ ਵਧੇਰੇ ਜ਼ਖਮੀ ਹੋ ਗਏ ਸਨ। ਪਾਕਿਸਤਾਨ ਤੋਂ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਭਾਰੀ ਹਥਿਆਰਾਂ ਨਾਲ ਲੈਸ ਹੋ ਕੇ 26 ਨਵੰਬਰ 2008 ਨੂੰ ਮੁੰਬਈ 'ਚ ਤਬਾਹੀ ਮਚਾਈ ਸੀ। ਇਸ ਹਮਲੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
TikTok ਸਮੇਤ 59 ਚੀਨੀ ਐਪਸ 'ਤੇ ਪਾਬੰਦੀ, ਜਾਣੋ ਚੀਨ 'ਤੇ ਕੀ ਪਏਗਾ ਅਸਰ
NEXT STORY