ਸ਼ਿਮਲਾ- ਰਾਜਧਾਨੀ ਸ਼ਿਮਲਾ ਵਿਚ ਲੋਕਾਂ ਦੇ ਘਰਾਂ 'ਚ ਵਿਆਹ, ਪਾਰਟੀ ਜਾਂ ਕੋਈ ਹੋਰ ਸਮਾਰੋਹ ਹੋਣ 'ਤੇ ਨਿਕਲਣ ਵਾਲੇ ਵਾਧੂ ਕੂੜੇ ਨੂੰ ਨਗਰ ਨਿਗਮ ਚੁੱਕੇਗਾ। ਇਸ ਦੇ ਏਵਜ਼ ਵਿਚ ਨਿਗਮ ਲੋਕਾਂ ਤੋਂ ਵਾਧੂ ਫੀਸ ਵਸੂਲੇਗਾ। ਛੋਟੀ ਪਿਕਅਪ ਮੰਗਵਾਉਣ 'ਤੇ ਇਸ ਦੇ ਏਵਜ਼ ਵਿਚ ਲੋਕਾਂ ਨੂੰ 600 ਰੁਪਏ ਦੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਨਿਗਮ ਲੋਕਾਂ ਦੀ ਡਿਮਾਂਡ 'ਚ ਇਹ ਸਹੂਲਤ ਸ਼ੁਰੂ ਕਰ ਰਿਹਾ ਹੈ। ਜੇਕਰ ਕੂੜਾ ਵੱਧ ਹੈ ਤਾਂ ਲੋਕ ਨਿਗਮ ਦਾ ਟਿੱਪਰ ਮੰਗਵਾ ਸਕਦੇ ਹਨ। ਇਸ ਦੇ ਬਦਲੇ 'ਚ 1300 ਰੁਪਏ ਫੀਸ ਨਿਗਮ ਲਵੇਗਾ। ਨਿਗਮ ਦਾ ਵੱਡਾ ਗਾਰਬੇਜ ਵਾਹਨ ਮੰਗਵਾਉਣ 'ਤੇ ਨਿਗਮ 2100 ਰੁਪਏ ਦੀ ਫੀਸ ਲਵੇਗਾ। ਨਗਰ ਨਿਗਮ ਪ੍ਰਸ਼ਾਸਨ ਸ਼ਹਿਰ 'ਚੋਂ ਨਿਕਲਣ ਵਾਲਾ ਹਰ ਤਰ੍ਹਾਂ ਦਾ ਕੂੜਾ, ਕੂੜਾ ਪਲਾਂਟ ਤੱਕ ਲਿਜਾਣ 'ਚ ਲੱਗਾ ਹੋਇਆ ਹੈ। ਇਸ ਦੇ ਲਈ ਨਿਗਮ ਨੇ ਲੋਕਾਂ ਨੂੰ ਵਾਧੂ ਕੂੜਾ ਚੁੱਕਣ ਲਈ ਵਾਹਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਹ ਸਹੂਲਤ ਦੇਣ ਲਈ ਪ੍ਰਸ਼ਾਸਨ ਨੇ ਕੂੜਾ ਚੁੱਕਣ ਵਾਲੇ ਵਾਹਨਾਂ ਦੀ ਫੀਸ ਤੈਅ ਕੀਤੀ ਹੈ। ਇਸੇ ਤਰ੍ਹਾਂ ਜੇਕਰ ਬਿਲਡਿੰਗ ਮਾਲਕ ਆਪਣੇ ਘਰ ਦੀ ਮੁਰੰਮਤ ਕਰਵਾ ਰਿਹਾ ਹੈ, ਤਾਂ ਉਹ ਨਿਰਮਾਣ ਅਤੇ ਢਾਹੁਣ ਮਗਰੋਂ ਨਿਕਲੇ ਕੂੜੇ ਲਈ ਕਾਰਪੋਰੇਸ਼ਨ ਤੋਂ ਵਾਹਨ ਮੰਗਵਾ ਸਕਦਾ ਹੈ। ਦਰਅਸਲ ਸ਼ਹਿਰ ਦੇ ਲੋਕ ਗੁਪਤ ਰੂਪ ਵਿਚ ਆਪਣੀਆਂ ਇਮਾਰਤਾਂ ਦੀ ਮੁਰੰਮਤ ਕਰ ਰਹੇ ਹਨ ਅਤੇ ਮਲਬਾ ਜੰਗਲਾਂ 'ਚ ਸੁੱਟ ਰਹੇ ਹਨ। ਇਸ ਕਾਰਨ ਜੰਗਲਾਂ ਦਾ ਨੁਕਸਾਨ ਹੋ ਰਿਹਾ ਹੈ, ਇਸ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਸਹੂਲਤ ਦੇਣ ਲਈ ਵਾਹਨ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਨਿਗਮ ਆਪਣੀ ਆਮਦਨ ਦੇ ਵਸੀਲੇ ਵਧਾ ਸਕੇਗਾ।
ਸੁਪਰੀਮ ਕੋਰਟ ਕਾਲੇਜ਼ੀਅਮ ਨੇ 5 ਐਡੀਸ਼ਨਲ ਜੱਜਾਂ ਨੂੰ ਸਥਾਈ ਕਰਨ ਦੀ ਦਿੱਤੀ ਮਨਜ਼ੂਰੀ
NEXT STORY