ਅਰਰੀਆ- ਬਿਹਾਰ ਦੇ ਅਰਰੀਆ ਜ਼ਿਲ੍ਹੇ 'ਚ ਇਕ ਪੁਲਸ ਮੁਕਾਬਲੇ 'ਚ ਕਈ ਕਤਲ ਮਾਮਲਿਆਂ 'ਚ ਲੋੜੀਂਦਾ ਇਕ ਅਪਰਾਧੀ ਮਾਰਿਆ ਗਿਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਅਪਰਾਧੀ 'ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏਡੀਜੀ)-ਐਸਟੀਐੱਫ ਕੁੰਦਨ ਕ੍ਰਿਸ਼ਨਨ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਨਰਪਤਗੰਜ ਇਲਾਕੇ 'ਚ ਹੋਏ ਮੁਕਾਬਲੇ 'ਚ ਚਾਰ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਅਪਰਾਧੀ ਦੀ ਪਛਾਣ ਚੁਨਮੁਨ ਝਾਅ ਉਰਫ਼ ਰਾਕੇਸ਼ ਝਾਅ ਵਜੋਂ ਹੋਈ ਹੈ, ਜੋ ਭੋਜਪੁਰ ਅਤੇ ਪੂਰਨੀਆ ਜ਼ਿਲ੍ਹਿਆਂ 'ਚ ਗਹਿਣਿਆਂ ਦੇ ਸ਼ੋਅਰੂਮਾਂ 'ਚ ਲੁੱਟ ਦੇ ਕਈ ਮਾਮਲਿਆਂ 'ਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਗੁਪਤ ਜਾਣਕਾਰੀ ਦੇ ਆਧਾਰ 'ਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਅਤੇ ਜ਼ਿਲ੍ਹਾ ਪੁਲਸ ਦੀ ਇਕ ਸਾਂਝੀ ਟੀਮ ਉਸ ਜਗ੍ਹਾ 'ਤੇ ਪਹੁੰਚੀ ਜਿੱਥੇ ਝਾਅ ਲੁਕਿਆ ਹੋਇਆ ਸੀ।
ਕ੍ਰਿਸ਼ਨਨ ਨੇ ਦੱਸਿਆ,"ਪੁਲਸ ਵਾਲਿਆਂ ਨੂੰ ਦੇਖ ਕੇ ਝਾਅ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਐੱਸਟੀਐੱਫ ਟੀਮ ਨੇ ਜਵਾਬੀ ਕਾਰਵਾਈ ਕੀਤੀ।" ਇਸ ਮੁਕਾਬਲੇ 'ਚ ਝਾਅ ਜ਼ਖਮੀ ਹੋ ਗਿਆ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏਡੀਜੀ ਨੇ ਕਿਹਾ ਕਿ ਝਾਅ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ 'ਚ ਚਾਰ ਪੁਲਸ ਵਾਲੇ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਏਡੀਜੀ ਨੇ ਕਿਹਾ,"ਝਾਅ ਦੇ ਸਿਰ 'ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ ਅਤੇ ਉਹ ਕਤਲ, ਅਗਵਾ, ਡਕੈਤੀ ਅਤੇ ਗਹਿਣਿਆਂ ਦੇ ਸ਼ੋਅਰੂਮਾਂ ਦੀ ਲੁੱਟ ਦੇ ਕਈ ਮਾਮਲਿਆਂ 'ਚ ਲੋੜੀਂਦਾ ਸੀ।" ਅਧਿਕਾਰੀ ਨੇ ਕਿਹਾ, "ਉਸ ਦੇ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
World Happiness Index 2025 'ਚ ਭਾਰਤ ਦੇ 118ਵੇਂ ਸਥਾਨ 'ਤੇ ਆਉਣ 'ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਪ੍ਰਗਟਾਈ ਨਿਰਾਸ਼ਾ
NEXT STORY