ਨੈਸ਼ਨਲ ਡੈਸਕ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਆਂ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਅਤੇ ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਆਦਰਸ਼ਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਕੁਰੂਕਸ਼ੇਤਰ ਵਿੱਚ ਬਨਣ ਵਾਲੇ ਸਿੱਖ ਮਿਊਜ਼ੀਅਮ ਅਤੇ ਗੁਰੂ ਰਵਿਦਾਸ ਮਿਊਜ਼ੀਅਮ ਦੀ ਡੀਪੀਆਰ ਜਲਦ ਤਿਆਰ ਕੀਤੀ ਜਾਵੇ। ਇਨ੍ਹਾਂ ਦੋਹਾਂ ਮਿਊਜ਼ੀਅਮ ਨਾਲ ਸਬੰਧਿਤ ਕੰਮਾਂ ਨੂੰ ਤੈਅ ਸਮਾਂ ਸੀਮਾ 'ਚ ਪੂਰਾ ਕੀਤਾ ਜਾਣਾ ਵੀ ਯਕੀਨੀ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਗੁਰੂਆਂ ਦੀ ਸਿੱਖਿਆਵਾਂ ਤੋਂ ਪੇ੍ਰਣਾ ਲੈ ਕੇ ਦੇਸ਼ ਅਤੇ ਸਮਾਜ ਨੂੰ ਆਪਣਾ ਯੋਗਦਾਨ ਦੇ ਸਕਣ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਕੁਰੂਕਸ਼ੇਤਰ ਵਿੱਚ ਬਨਣ ਵਾਲੇ ਸਿੱਖ ਮਿਊਜ਼ੀਅਮ ਅਤੇ ਗੁਰੂ ਰਵਿਦਾਸ ਮਿਊਜ਼ੀਅਮ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦੋਹਾਂ ਮਿਊਜ਼ੀਅਮ ਦੀ ਡੀਪੀਆਰ ਫਾਇਨਲ ਕਰਨ ਦੇ ਸਮੇਂ ਸੋਲਰ ਪੈਨਲ ਲਗਾਉਣ ਨੂੰ ਧਿਆਨ ਵਿੱਚ ਰੱਖਿਆ ਜਾਵੇ।
ਇਹ ਵੀ ਪੜ੍ਹੋ...ਕਾਰ ਦੀ ਟੈਂਕਰ ਨਾਲ ਹੋਈ ਭਿਆਨਕ ਟੱਕਰ ਮਗਰੋਂ ਲੱਗ ਗਈ ਅੱਗ, 4 ਲੋਕਾਂ ਦੀ ਦਰਦਨਾਕ ਮੌਤ
ਉਨ੍ਹਾਂ ਨੇ ਕਿਹਾ ਕਿ ਗੁਰੂਆਂ ਦੀ ਯਾਦ ਅਤੇ ਸਿੱਖਿਆ ਨੂੰ ਸਾਂਭ ਕੇ ਰੱਖਣ ਲਈ ਕੁਰੂਕਸ਼ੇਤਰ ਵਿੱਚ 3 ਏਕੜ ਭੂਮੀ 'ਤੇ ਸਿੱਖ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾਵੇਗਾ, ਜੋ ਨੌਜਵਾਨਾਂ ਨੂੰ ਗੁਰੂਆਂ ਦੀ ਸਿੱਖਿਆਵਾਂ 'ਤੇ ਚੱਲਦੇ ਹੋਏ ਅੱਗੇ ਲੈ ਜਾਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਸਿੱਖ ਮਿਊਜ਼ੀਅਮ ਦਾ ਨਿਰਮਾਣ ਇਸ ਪ੍ਰਕਾਰ ਕੀਤਾ ਜਾਵੇ ਕਿ ਉਹ ਸਿੱਖ ਇਤਿਹਾਸ, ਸੱਭਿਆਚਾਰ ਅਤੇ ਗੁਰੂਆਂ ਦੇ ਯੋਗਦਾਨ ਦੀ ਸੰਪੂਰਨ ਝਲਕ ਪੇਸ਼ ਕਰਨ। ਮਿਊਜ਼ੀਅਮ ਵਿੱਚ ਸਿੱਖ ਗੁਰੂਆਂ ਵੱਲੋਂ ਧਰਮ ਦੀ ਰੱਖਿਆ, ਨਿਆਂ ਅਤੇ ਮਨੁੱਖੀ ਮੁੱਲਾਂ ਦੀ ਸਥਾਪਨਾ ਲਈ ਇਤਿਹਾਸਕ ਲੜਾਈਆਂ ਨੂੰ ਵੀ ਦਰਸਾਇਆ ਜਾਵੇ ਤਾਂ ਜੋ ਬਲਿਦਾਨ ਤੇ ਸੰਘਰਸ਼ਾ ਦੀ ਉਹ ਗਾਥਾ ਸਦੀਆਂ ਤੱਕ ਪ੍ਰੇਰਣਾ ਸਰੋਤ ਬਣੀ ਰਵੇ। ਨਾਇਬ ਸਿੰਘ ਸੈਣੀ ਨੇ ਸੰਤ ਸ਼ਿਰੋਮਣੀ ਗੁਰੂ ਰਵਿਦਾਸ ਮਿਊਜ਼ੀਅਮ ਦੇ ਸ਼ਾਨਦਾਰ ਨਿਰਮਾਣ ਦੀ ਲੋੜ 'ਤੇ ਬਲ ਦਿੰਦੇ ਹੋਏ ਕਿਹਾ ਕਿ ਇਸ ਮਿਊਜ਼ੀਅਮ ਨੂੰ ਨਾ ਸਿਰਫ਼ ਸਥਾਪਨਾ ਦੀ ਨਜ਼ਰ ਨਾਲ ਸ਼ਾਨਦਾਰ ਬਣਾਇਆ ਜਾਵੇ ਸਗੋਂ ਇਸ ਦੀ ਵਿਸ਼ਾਵਸਤੂ ਵੀ ਸੰਤ ਰਵਿਦਾਸ ਜੀ ਦੇ ਜੀਵਨ ਦਰਸ਼ਨ, ਅਧਿਆਤਮਿਕ ਵਿਚਾਰਾਂ ਅਤੇ ਸਮਾਜਿਕ ਬਰਾਬਰੀ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਾਲੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ...ਨਰਾਤਿਆਂ ਦੌਰਾਨ ਕੱਟੂ ਦਾ ਆਟਾ ਖਾਣ ਕਾਰਨ 200 ਲੋਕ ਬਿਮਾਰ ! ਕਈ ਇਲਾਕਿਆਂ 'ਚ ਦਹਿਸ਼ਤ ਦਾ ਮਾਹੌਲ
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਮਿਊਜ਼ੀਅਮ ਲਈ 3 ਏਕੜ ਅਤੇ ਗੁਰੂ ਰਵਿਦਾਸ ਮਿਊਜ਼ੀਅਮ ਲਈ 5 ਏਕੜ ਭੂਮੀ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਪ੍ਰਦਾਨ ਕੀਤੀ ਜਾ ਚੁੱਕੀ ਹੈ। ਹੁਣ ਇਨ੍ਹਾਂ ਪਰਿਯੋਜਨਾਵਾਂ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰਨ ਲਈ ਲੋੜਮੰਦ ਪ੍ਰਕਿਰਿਆਵਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਕਲਾ ਰਾਮਚੰਦਰਨ, ਸੂਚਨਾ ਜਨਸੰਪਰਕ, ਭਾਸ਼ਾ ਅਤੇ ਸੰਸਕ੍ਰਿਤੀ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਸ੍ਰੀ ਚੰਦਰਸ਼ੇਖਰ ਖਰੇ, ਡਿਪਟੀ ਕਮੀਸ਼ਨਰ ਕੁਰੂਕਸ਼ੇਤਰ ਵਿਸ਼ਰਾਮ ਕੁਮਾਰ ਮੀਣਾ ਅਤੇ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਰਦਨਾਕ ! ਇਕੋਂ ਪਰਿਵਾਰ ਦੇ ਚਾਰ ਬੱਚੇ ਤਲਾਅ 'ਚ ਡੁੱਬੇ, ਪੈ ਗਿਆ ਚੀਕ-ਚਿਹਾੜਾ
NEXT STORY