ਲਖਨਊ (ਏਜੰਸੀ)- ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਮੁਸਲਿਮ ਧਰਮਗੁਰੂ ਮੌਲਾਨਾ ਸੈਫ ਅੱਬਾਸ ਨੇ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿਚ 370 ਧਾਰਾ ਦੀ ਵਜ੍ਹਾ ਨਾਲ ਇਕ ਮੁਲਕ ਵਿਚ ਰਹਿੰਦੇ ਹੋਏ ਵੀ ਅਸੀਂ ਅਜਨਬੀ ਸੀ। ਹਿੰਦੁਸਤਾਨ ਦਾ ਨਾਗਰਿਕ ਜੇਕਰ ਹਿੰਦੁਸਤਾਨ ਦੇ ਹੀ ਦੂਜੇ ਸੂਬੇ ਵਿਚ ਜਾ ਕੇ ਪ੍ਰਾਪਰਟੀ ਨਹੀਂ ਖਰੀਦ ਸਕਦਾ ਜਾਂ ਬਿਜ਼ਨੈੱਸ ਨਹੀਂ ਕਰ ਸਕਦਾ ਸੀ ਤਾਂ ਇਹ ਚੀਜਾਂ ਸੋਚਣ ਵਾਲੀਆਂ ਹਨ। ਇਸ ਮਸਲੇ ਨੂੰ ਬਹੁਤ ਪਹਿਲਾਂ ਹੀ ਖਤਮ ਹੋ ਜਾਣਾ ਚਾਹੀਦਾ ਸੀ ਪਰ ਰਾਜਨੇਤਾ ਆਪਣੇ ਨਿੱਜੀ ਫਾਇਦੇ ਲਈ ਇਸ ਨੂੰ 70 ਸਾਲ ਤੱਕ ਘਸੀਟਦੇ ਰਹੇ।
ਸੈਫ ਅੱਬਾਸ ਨੇ ਕਿਹਾ ਕਿ ਇਕ ਹਿੰਦੁਸਤਾਨ ਹੈ ਇਕ ਸੰਵਿਧਾਨ ਹੈ ਤਾਂ ਸਭ ਨੂੰ ਇਕੋ ਜਿਹਾ ਹੋਣਾ ਚਾਹੀਦਾ ਹੈ। ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਜੋ ਕਿ ਦੇਰ ਨਾਲ ਹੋਇਆ ਹੈ। ਸੈਫ ਅੱਬਾਸ ਨੇ ਕਿਹਾ ਕਿ ਉਹ ਕੰਮ ਹੋਣਾ ਚਾਹੀਦਾ ਹੈ, ਜਿਸ ਵਿਚ ਹਿੰਦੁਸਤਾਨ ਵਿਚ ਏਕਤਾ ਨਜ਼ਰ ਆਵੇ, ਭੇਦਭਾਵ ਨਹੀਂ ਹੋਣਾ ਚਾਹੀਦਾ। ਜੇਕਰ ਭੇਦਭਾਵ ਹੋਵੇਗਾ ਤਾਂ ਦੇਸ਼ ਵਿਚ ਜ਼ਿਆਦਾਤਰ ਸਿਆਸਤ ਹੋਵੇਗੀ ਅਤੇ ਦੇਸ਼ ਦਾ ਨੁਕਸਾਨ ਹੋਵੇਗਾ।
...ਜਦੋਂ ਲੋਕ ਸਭਾ 'ਚ ਪ੍ਰਦਰਸ਼ਨ ਦੌਰਾਨ ਵਿਰੋਧ ਧਿਰ ਦੇ ਮੈਂਬਰਾਂ ਨੇ ਗਾਇਆ 'ਵੰਦੇ ਮਾਤਰਮ'
NEXT STORY