ਰਾਂਚੀ— ਝਾਰਖੰਡ ਦੇ ਜਮਸ਼ੇਦਪੁਰ 'ਚ ਭੀੜ ਵਲੋਂ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਕਤਲ ਦੇ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਤੇਜ਼ ਹੋ ਗਈ ਹੈ। ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਨੇ ਇਸ ਲਈ ਭਾਜਪਾ ਅਤੇ ਆਰ.ਐੱਸ.ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਓਵੈਸੀ ਨੇ ਦੋਸ਼ ਲਗਾਇਆ ਕਿ ਭਾਜਪਾ ਅਤੇ ਆਰ.ਐੱਸ.ਐੱਸ. ਨੇ ਸਮਾਜ 'ਚ ਅਜਿਹਾ ਮਾਹੌਲ ਬਣਾ ਦਿੱਤਾ ਹੈ, ਜਿਸ ਨਾਲ ਮੁਸਲਿਮ ਅੱਤਵਾਦੀ ਰਾਸ਼ਟਰ ਵਿਰੋਧੀ ਜਾਂ ਫਿਰ ਗਊ ਹੱਤਿਆ ਕਰਨ ਵਾਲੇ ਦੇ ਰੂਪ 'ਚ ਦੇਖੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜਮਸ਼ੇਦਪੁਰ 'ਚ 24 ਸਾਲ ਦੇ ਨੌਜਵਾਨ ਤਬਰੇਜ਼ ਅੰਸਾਰੀ ਉਰਫ਼ ਸੋਨੂੰ ਨੂੰ ਚੋਰੀ ਦੇ ਸ਼ੱਕ 'ਚ ਭੀੜ ਨੇ ਕੁੱਟ-ਕੁੱਟ ਕੇ ਅੱਧ ਮਰਿਆ ਕਰ ਦਿੱਤਾ। ਉਸ ਤੋਂ ਜ਼ਬਰਨ ਜੈ ਸ਼੍ਰੀਰਾਮ ਅਤੇ ਜੈ ਹਨੂੰਮਾਨ ਵੀ ਬੁਲਵਾਇਆ ਗਿਆ। ਬਾਅਦ 'ਚ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਦੋਸ਼ੀ ਪੱਪੂ ਮੰਡਲ ਵਿਰੁੱਧ ਕਤਲ, ਫਿਰਕੂ ਨਫ਼ਰਤ ਅਤੇ ਭੀੜ ਨੂੰ ਉਕਸਾਉਣ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਹੋਇਆ ਹੈ। ਸਰਾਏਕੇਲਾ ਪੁਲਸ ਨੇ ਅੰਸਾਰੀ ਦੀ ਮੌਤ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ 17 ਜੂਨ ਦੀ ਰਾਤ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਧਤਕੀਡੀਹ ਇਲਾਕੇ 'ਚ ਪਿੰਡ ਵਾਸੀਆਂ ਨੇ ਅੰਸਾਰੀ ਨੂੰ ਮੋਟਰਸਾਈਕਲ ਚੋਰ ਸਮਝ ਕਰ ਕੇ ਫੜ ਲਿਆ ਸੀ। ਘਟਨਾ ਨਾਲ ਜੁੜਿਆ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪਿੰਡ ਵਾਸੀ ਅੰਸਾਰੀ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟ ਰਹੇ ਹਨ। ਇਸ ਤੋਂ ਬਾਅਦ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ। ਅੰਸਾਰੀ ਦੀ ਪਤਨੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਪੁਲਸ ਨੇ ਉਸ ਦੇ ਪਤੀ ਨੂੰ ਫਰਸਟ ਏਡ ਦੇਣ ਤੋਂ ਬਾਅਦ ਜੇਲ ਭੇਜ ਦਿੱਤਾ ਸੀ।
ਜਮਸ਼ੇਦਪੁਰ ਦੀ ਇਸ ਘਟਨਾ 'ਤੇ ਹੁਣ ਸਿਆਸਤ ਵੀ ਤੇਜ਼ ਹੋ ਗਈ ਹੈ। ਓਵੈਸੀ ਨੇ ਇਸ ਰਾਹੀਂ ਦੇਸ਼ ਭਰ 'ਚ ਮਾਬ ਲਿਚਿੰਗ (ਭੀੜ ਵਲੋਂ ਕੁੱਟਮਾਰ) ਦੀਆਂ ਘਟਨਾਵਾਂ ਦਾ ਜ਼ਿਕਰ ਕਰ ਕੇ ਭਾਜਪਾ-ਆਰ.ਐੱਸ.ਐੱਸ. 'ਤੇ ਹਮਲਾ ਬੋਲਿਆ। ਓਵੈਸੀ ਨੇ ਕਿਹਾ,''ਦੇਸ਼ 'ਚ ਮਾਬ ਲਿਚਿੰਗ ਦੀਆਂ ਘਟਨਾਵਾਂ ਘੱਟ ਨਹੀਂ ਹੋ ਰਹੀਆਂ ਹਨ, ਕਿਉਂਕਿ ਭਾਜਪਾ ਅਤੇ ਆਰ.ਐੱਸ.ਐੱਸ. ਨੇ ਸਮਾਜ 'ਚ ਔਰਤਾਂ ਵਿਰੁੱਧ ਨਫ਼ਰਤ ਪੈਦਾ ਕਰ ਦਿੱਤੀ ਹੈ। ਅੱਜ ਹਾਲਾਤ ਇਹ ਹਨ ਕਿ ਇਨ੍ਹਾਂ ਕਾਰਨ ਦੇਸ਼ ਦੇ ਲੋਕ ਮੁਲਮਾਨਾਂ ਨੂੰ ਅੱਤਵਾਦੀ, ਰਾਸ਼ਟਰ ਵਿਰੋਧੀ ਅਤੇ ਗਾਂ ਦਾ ਕਤਲ ਕਰਨ ਵਾਲੇ ਦੇ ਰੂਪ 'ਚ ਦੇਖ ਰਹੇ ਹਨ।''
23 ਜੁਲਾਈ ਤੱਕ ਡਿਪਟੀ ਗਵਰਨਰ ਬਣੇ ਰਹਿਣਗੇ ਵਿਰਲ ਅਚਾਰਿਆ : ਰਿਜ਼ਰਵ ਬੈਂਕ
NEXT STORY