ਨੂਹ- ਹਰਿਆਣਾ ਦੇ ਨੂਹ 'ਚ ਸੋਮਵਾਰ ਨੂੰ 2 ਧਿਰਾਂ 'ਚ ਝੜਪ ਹੋ ਗਈ, ਜਿਸ 'ਚ ਇਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਈਦ ਦੀ ਨਮਾਜ਼ ਤੋਂ ਬਾਅਦ 2 ਪੱਖਾਂ 'ਚ ਖੂਨੀ ਸੰਘਰਸ਼ ਹੋ ਗਿਆ। ਇਸ ਝਗੜੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਝਗੜੇ ਤੋਂ ਬਾਅਦ ਦੋਵਾਂ ਪੱਖਾਂ ਦੇ ਇਕ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਉੱਥੇ ਹੀ ਝਗੜੇ ਦੀ ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਸ ਪਿੰਡ 'ਚ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ। ਫਿਲਹਾਲ ਪੁਲਸ ਨੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਹੈ। ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਝਗੜਾ ਅੱਗੇ ਨਾ ਵਧੇ ਇਸ ਲਈ ਪੁਲਸ ਨੇ ਮੋਰਚਾ ਸੰਭਾਲਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 9 ਵਜੇ ਇਕ ਪੱਖ ਦੇ ਲੋਕ ਈਦਗਾਹ 'ਚ ਨਮਾਜ਼ ਅਦਾ ਕਰ ਕੇ ਘਰ ਜਾ ਰਹੇ ਸਨ। ਇਸ ਦੌਰਾਨ ਰਸਤੇ 'ਚ ਦੂਜੇ ਪੱਖ ਦੇ ਕੁਝ ਲੋਕਾਂ ਨਾਲ ਉਨ੍ਹਾਂ ਦੀ ਕਹਾਸੁਣੀ ਹੋ ਗਈ। ਜਿਸ 'ਚ ਦੋਵੇਂ ਪਾਸਿਓਂ ਲਾਠੀ ਡੰਡੇ ਨਿਕਲ ਗਏ ਅਤੇ ਦੋਵਾਂ ਵਲੋਂ ਜੰਮ ਕੇ ਲਾਠੀ-ਡੰਡੇ ਚੱਲੇ। ਇਸ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਹੋ ਤਲਿਆ-ਭੁੰਨਿਆ ਤੇ ਜੰਕ ਫੂਡ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ
ਪਿੰਡ ਵਾਸੀਆਂ ਅਨੁਸਾਰ ਝਗੜਾ ਕਰਨ ਵਾਲਿਆਂ 'ਚ ਇਕ ਧਿਰ ਸਾਜਿਦ ਅਤੇ ਦੂਜਾ ਧਿਰ ਰਾਸ਼ਿਦ ਹੈ। ਸਾਜਿਦ ਧਿਰ ਦੇ ਕਰੀਬ 11 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ ਉੱਥੇ ਹੀ ਰਾਸ਼ਿਦ ਧਿਰ ਦੇ ਵੀ ਕਰੀਬ 7 ਲੋਕ ਜ਼ਖ਼ਮੀ ਹੋਏ ਹਨ। ਝਗੜੇ ਦੀ ਸੂਚਨਾ ਜਿਵੇਂ ਹੀ ਪੁਲਸ ਨੂੰ ਲੱਗੀ, ਪਿੰਡ 'ਚ ਪੁਨਹਾਨਾ ਸਦਰ ਥਾਣਾ, ਸ਼ਹਿਰ ਥਾਣਾ ਅਤੇ ਬਿਛੌਰ ਥਾਣੇ ਦੀ ਪੁਲਸ ਪਹੁੰਚ ਗਈ ਅਤੇ ਪੁਲਸ ਮੁਲਾਜ਼ਮਾਂ ਨੇ ਮੋਰਚਾ ਸੰਭਾਲਿਆ। ਕੁਝ ਦੇਰ ਬਾਅਦ ਪੁਲਸ ਨੇ ਝਗੜੇ ਨੂੰ ਸ਼ਾਂਤ ਕਰਵਾ ਦਿੱਤਾ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚ ਨਹੀਂ ਰੱਖ ਸਕਦੇ ਇੰਨਾ ਸੋਨਾ, ਜਾਣੋ ਇਨਕਮ ਟੈਕਸ ਦੇ ਨਿਯਮ...
NEXT STORY