ਵੈੱਬ ਡੈਸਕ- ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ ਔਰਤਾਂ ਅਤੇ ਮੁਟਿਆਰਾਂ ਹਰ ਮੌਕੇ ’ਤੇ ਆਪਣੀ ਲੁਕ ਨੂੰ ਸਭ ਤੋਂ ਸੁੰਦਰ ਅਤੇ ਸਟਾਈਲਿਸ਼ ਬਣਾਉਣਾ ਚਾਹੁੰਦੀਆਂ ਹਨ। ਇਹੋ ਕਾਰਨ ਹੈ ਕਿ ਉਹ ਟਰੈਂਡੀ ਡਿਜ਼ਾਈਨਰ ਡਰੈੱਸ ਤੋਂ ਲੈ ਕੇ ਜਿਊਲਰੀ, ਅਸੈੱਸਰੀਜ਼, ਹੇਅਰ ਸਟਾਈਲ ਅਤੇ ਮੇਕਅਪ ਤੱਕ ਹਰ ਚੀਜ਼ ’ਤੇ ਧਿਆਨ ਦਿੰਦੀਆਂ ਹਨ ਪਰ ਲੁਕ ਨੂੰ ਕੰਪਲੀਟ ਕਰਨ ਵਿਚ ਫੁੱਟਵੀਅਰ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ। ਔਰਤਾਂ ਵੱਖਰੇ-ਵੱਖਰੇ ਡਰੈੱਸਾਂ ਨਾਲ ਤਰ੍ਹਾਂ-ਤਰ੍ਹਾਂ ਦੇ ਫੁੱਟਵੀਅਰ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਖਾਸ ਤੌਰ ’ਤੇ ਇੰਡੀਅਨ ਅਤੇ ਵੈਸਟਰਨ ਡਰੈੱਸ ਨਾਲ ਮੈਚਿੰਗ ਫੁੱਟਵੀਅਰ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ।
ਸੂਟ, ਲਹਿੰਗਾ-ਚੋਲੀ ਜਾਂ ਗਾਊਨ ਵਰਗੀਆਂ ਰਵਾਇਤੀ ਪੋਸ਼ਾਕਾਂ ਨਾਲ ਔਰਤਾਂ ਹਾਈ ਹੀਲਸ ਵਾਲੀਆਂ ਜੁੱਤੀਆਂ ਜਾਂ ਸੈਂਡਲ ਚੁਣਦੀਆਂ ਹਨ। ਜਿਵੇਂ ਜੇਕਰ ਸੂਟ ਵਿਚ ਗੋਲਡਨ ਜਾਂ ਸਿਲਵਰ ਵਰਕ ਹੈ ਤਾਂ ਮੈਚਿੰਗ ਗੋਲਡਨ ਜੁੱਤੀਆਂ ਅਤੇ ਹੀਲਸ ਮੁਟਿਆਰਾਂ ਦੀ ਪਹਿਲੀ ਪਸੰਦ ਹੁੰਦੀ ਹੈ। ਪੰਜਾਬੀ ਜੁੱਤੀ, ਜੋ ਮਿਰਰ ਵਰਕ, ਐਬ੍ਰਾਇਡਰੀ ਜਾਂ ਬੀਡਸ ਨਾਲ ਸਜੀਆਂ ਹੁੰਦੀਆਂ ਹਨ, ਸੂਟ ਜਾਂ ਲਹਿੰਗੇ ਨਾਲ ਕਮਾਲ ਦਾ ਕੰਬੀਨੇਸ਼ਨ ਬਣਾਉਂਦੀਆਂ ਹਨ। ਉਥੇ ਸਾੜ੍ਹੀ ਨਾਲ ਕੋਲਹਾਪੁਰੀ ਚੱਪਲ ਜਾਂ ਅੰਬੈਲਿਸ਼ਡ ਫਲੈਟਸ ਐਲੀਗੇਂਟ ਲੁਕ ਦਿੰਦੇ ਹਨ। ਅੱਜਕੱਲ੍ਹ ਮੁਟਿਆਰਾਂ ਇੰਡੀਅਨ ਵੀਅਰ ਵਿਚ ਵੀ ਹਾਈ ਹੀਲਸ ਨੂੰ ਸ਼ਾਮਲ ਕਰ ਰਹੀਆਂ ਹਨ ਜੋ ਹਾਈਟ ਵਧਾਉਣ ਦੇ ਨਾਲ-ਨਾਲ ਗ੍ਰੇਸਫੁੱਲ ਵਾਕ ਪ੍ਰਦਾਨ ਕਰਦੀਆਂ ਹਨ।
ਮੈਚਿੰਗ ਦਾ ਮਤਲਬ ਸਿਰਫ ਕਲਰ ਨਹੀਂ ਸਗੋਂ ਵਰਕ ਅਤੇ ਡਿਜ਼ਾਈਨ ਦਾ ਸਿੰਕ੍ਰੋਨਾਈਜੇਸ਼ਨ ਵੀ ਹੈ। ਜਿਵੇਂ, ਜੇਕਰ ਡਰੈੱਸ ਵਿਚ ਫਲੋਰਲ ਪੈਟਰਨ ਹੈ ਤਾਂ ਫੁੱਟਵੀਅਰ ਵਿਚ ਵੀ ਫਲਾਵਰ ਐਂਬ੍ਰਾਸਡ ਡਿਜ਼ਾਈਨ ਚੁਣੇ ਜਾ ਰਹੇ ਹਨ। ਵੈਸਟਰਨ ਡਰੈੱਸ ਵਿਚ ਮੈਚਿੰਗ ਫੁੱਟਵੀਅਰ ਦਾ ਕ੍ਰੇਜ਼ ਹੋਰ ਵੀ ਜ਼ਿਆਦਾ ਹੈ। ਸ਼ਾਰਟ ਡਰੈੱਸ, ਸਕਰਟ-ਟਾਪ, ਪਾਰਟੀ ਵੀਅਰ ਸ਼ਾਰਟ ਡਰੈੱਸ ਜਾਂ ਜੀਨਸ-ਟਾਪ ਨਾਲ ਔਰਤਾਂ ਬਲਾਕ ਹੀਲਸ, ਸਨੀਕਰਜ਼, ਲਾਂਗ ਬੂਟਸ ਜਾਂ ਸੈਂਡਲ ਪਸੰਦ ਕਰਦੀਆਂ ਹਨ। ਬਲੈਕ ਜਾਂ ਬ੍ਰਾਊਨ ਰੰਗ ਦੇ ਫੁੱਟਵੀਅਰ ਹਮੇਸ਼ਾ ਸੇਫ ਆਪਸ਼ਨ ਹੁੰਦੇ ਹਨ ਪਰ ਮੁਟਿਆਰਾਂ ਟਾਪ ਜਾਂ ਡਰੈੱਸ ਦੇ ਰੰਗ ਨਾਲ ਕੋਆਰਡੀਨੈੱਟ ਕਰ ਕੇ ਇਨ੍ਹਾਂ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਜਿਵੇਂ ਰੈੱਡ ਸ਼ਾਰਟ ਡਰੈੱਸ ਦੇ ਨਾਲ ਰੈੱਡ ਹੀਲਸ ਜਾਂ ਵ੍ਹਾਈਟ ਟਾਪ ਨਾਲ ਵ੍ਹਾਈਟ ਸਨੀਕਰ ਆਦਿ ਨੂੰ ਪਸੰਦ ਕੀਤਾ ਜਾਂਦਾ ਹੈ। ਜ਼ਿਆਦਾਤਰ ਮੁਟਿਆਰਾਂ ਫੁੱਟਵੀਅਰ ਚੁਣਦੇ ਸਮੇਂ ਕੰਫਰਟ ਨੂੰ ਇਗਨੋਰ ਨਹੀਂ ਕਰਦੀਆਂ ਹਨ। ਮੁਟਿਆਰਾਂ ਅਤੇ ਔਰਤਾਂ ਅਜਿਹੇ ਫੁੱਟਵੀਅਰ ਪਸੰਦ ਕਰਦੀਆਂ ਹਨ ਜੋ ਸਟਾਈਲਿਸ਼ ਹੋਣ ਦੇ ਨਾਲ-ਨਾਲ ਆਰਾਮਦਾਇਕ ਵੀ ਹੋਣ। ਮਾਰਕੀਟ ਵਿਚ ਫੁੱਟਵੀਅਰ ਵਿਚ ਆਪਸ਼ਨ ਦੀ ਕੋਈ ਕਮੀ ਨਹੀਂ ਹੈ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਮੁਹੱਈਆ ਹਨ ਜਿਵੇਂ ਜੁੱਤੀਆਂ ਵਿਚ ਪੰਜਾਬੀ, ਮੋਜਰੀ ਜਾਂ ਐਂਬ੍ਰਾਇਡਰਡ, ਲਾਂਗ ਸ਼ੂਜ ਵਿਚ ਲੇਸ-ਅਪ, ਬਟਨ ਜਾਂ ਜਿਪਰ ਡਿਜ਼ਾਈਨ, ਸੈਂਡਲ ਵਿਚ ਸਿਲਵਰ-ਗੋਡਲਨ ਸਟ੍ਰੈਪਸ ਜਾਂ ਐਂਬ੍ਰਾਸਡ ਪੈਟਰਨ ਜਿਵੇਂ ਤਿਤਲੀ, ਫਲਾਵਰ ਜਾਂ ਜਿਓਮੈਟ੍ਰਿਕ ਸ਼ੇਪਸ ਆਦਿ। ਇਹ ਡਿਜ਼ਾਈਨ ਨਾਲ ਸਿਰਫ ਆਕਰਸ਼ਕ ਹਨ, ਸਗੋਂ ਡਰੈੱਸ ਨਾਲ ਮੈਚ ਕਰ ਕੇ ਲੁਕ ਨੂੰ ਕੰਪਲੀਟ ਕਰਦੇ ਹਨ।
Calcium ਦੀ ਕਮੀ ਨਾਲ ਹੋ ਸਕਦੀਆਂ ਨੇ ਗੰਭੀਰ ਬੀਮਾਰੀਆਂ, ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY