ਵੈੱਬ ਡੈਸਕ- ਲਾਂਗ ਸ਼ੂਜ਼ ਅੱਜਕੱਲ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਬਹੁਤ ਲੋਕਪ੍ਰਿਯ ਹੋ ਰਹੇ ਹਨ। ਇਹ ਨਾ ਸਿਰਫ ਸਟਾਈਲਿਸ਼ ਹਨ, ਸਗੋਂ ਕੰਫਰਟੇਬਲ ਵੀ ਹਨ ਜੋ ਇਨ੍ਹਾਂ ਨੂੰ ਹਰ ਮੌਕੇ ਲਈ ਇਕ ਪਰਫੈਕਟ ਬਦਲ ਬਣਾਉਂਦਾ ਹੈ। ਲਾਂਗ ਸ਼ੂਜ਼ ਨਾ ਸਿਰਫ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਦੇ ਹਨ ਸਗੋਂ ਉਨ੍ਹਾਂ ਨੂੰ ਸਟਾਈਲਿਸ਼ ਲੁਕ ਵੀ ਦਿੰਦੇ ਹਨ। ਇਹ ਸ਼ਾਰਟ ਅਤੇ ਲਾਂਗ ਦੋਵੇਂ ਤਰ੍ਹਾਂ ਦੀਆਂ ਡਰੈੱਸਾਂ ਨਾਲ ਚੰਗੇ ਲੱਗਦੇ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਮੌਕੇ ’ਤੇ ਪਹਿਨਿਆ ਜਾ ਸਕਦਾ ਹੈ। ਲਾਂਗ ਸ਼ੂਜ਼ ਨੂੰ ਸਟਾਈਲ ਕਰਨ ਦੇ ਕਈ ਤਰੀਕੇ ਹਨ। ਇਨ੍ਹਾਂ ਨੂੰ ਸ਼ਾਰਟ ਟਾਪ, ਸ਼ਾਰਟ ਫਰਾਕ, ਸ਼ਾਰਟ ਪਾਰਟੀ ਵੀਅਰ ਡਰੈੱਸ ਨਾਲ ਪਹਿਨਿਆ ਜਾ ਸਕਦਾ ਹੈ ਅਤੇ ਲਾਂਗ ਪਾਰਟੀ ਵੀਅਰ, ਲਾਂਗ ਵਨ ਪੀਸ ਡਰੈੱਸ, ਲਾਂਗ ਬਾਡੀਕਾਨ ਡਰੈੱਸ ਨਾਲ ਵੀ ਇਹ ਬਹੁਤ ਚੰਗੇ ਲੱਗਦੇ ਹਨ।
ਲਾਂਗ ਸ਼ੂਜ਼ ਕਈ ਤਰ੍ਹਾਂ ’ਚ ਆਉਂਦੇ ਹਨ ਜਿਵੇਂ ਬੂਟਸ ਸਭ ਤੋਂ ਆਮ ਤਰ੍ਹਾਂ ਦੇ ਲਾਂਗ ਸ਼ੂਜ਼ ਹਨ ਜੋ ਸ਼ਾਰਟ ਅਤੇ ਲਾਂਗ ਦੋਵੇਂ ਤਰ੍ਹਾਂ ਦੀ ਡਰੈੱਸ ਨਾਲ ਚੰਗੇ ਲੱਗਦੇ ਹਨ। ਏਂਕਲ ਬੂਟਸ ਛੋਟੇ ਲਾਂਗ ਸ਼ੂਜ਼ ਹਨ ਜੋ ਏਂਕਲ ਤੱਕ ਆਉਂਦੇ ਹਨ ਅਤੇ ਸ਼ਾਰਟ ਡਰੈੱਸ ਨਾਲ ਬਹੁਤ ਚੰਗੇ ਲੱਗਦੇ ਹਨ। ਕਾਊਬਾਏ ਬੂਟਸ ਇਕ ਤਰ੍ਹਾਂ ਦੇ ਲਾਂਗ ਸ਼ੂਜ਼ ਹਨ ਜੋ ਕਾਊਬਾਏ ਸਟਾਈਲ ਵਿਚ ਆਉਂਦੇ ਹਨ ਅਤੇ ਸ਼ਾਰਟ ਅਤੇ ਲਾਂਗ ਦੋਵੇਂ ਤਰ੍ਹਾਂ ਦੀ ਡਰੈੱਸ ਨਾਲ ਚੰਗੇ ਲੱਗਦੇ ਹਨ।
ਚੰਕੀ ਬੂਟਸ ਮੋਟੇ ਸੋਲ ਵਾਲੇ ਲਾਂਗ ਸ਼ੂਜ਼ ਹਨ ਜੋ ਸਟਾਈਲਿਸ਼ ਅਤੇ ਕੰਫਰਟੇਬਲ ਦੋਵੇਂ ਹਨ। ਹਾਈ ਹੀਲ ਬੂਟਸ ਉੱਚੀ ਅੱਡੀ ਵਾਲੇ ਲਾਂਗ ਸ਼ੂਜ਼ ਹਨ, ਜੋ ਪਾਰਟੀ ਅਤੇ ਫਾਰਮਲ ਮੌਕਿਆਂ ’ਤੇ ਪਹਿਨੇ ਜਾ ਸਕਦੇ ਹਨ। ਲਾਂਗ ਸ਼ੂਜ਼ ਵਿਚ ਮੁਟਿਆਰਾਂ ਨੂੰ ਕਈ ਤਰ੍ਹਾਂ ਦੀਆਂ ਆਪਸ਼ਨਾਂ ਮਿਲ ਜਾਂਦੀਆਂ ਹਨ। ਇਹ ਬਲੈਕ, ਵ੍ਹਾਈਟ, ਚਾਕਲੇਟ, ਮੈਰੂਨ, ਰੈੱਡ, ਗ੍ਰੇਅ ਆਦਿ ਕਲਰ ਵਿਚ ਆਉਂਦੇ ਹਨ ਅਤੇ ਡਿਜ਼ਾਈਨ ਵਿਚ ਜਿਪ ਡਿਜ਼ਾਈਨ, ਲੇਸੈੱਸ ਡਿਜ਼ਾਈਨ, ਬਟਨ ਡਿਜ਼ਾਈਨ ਆਦਿ ਦੇ ਹੁੰਦੇ ਹਨ। ਲਾਂਗ ਸ਼ੂਜ਼ ਨੂੰ ਆਊਟਿੰਗ, ਪਿਕਨਿਕ, ਸ਼ਾਪਿੰਗ, ਪਾਰਟੀ ਆਦਿ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ। ਇਹ ਲੁਕ ਵਿਚ ਚਾਰ ਚੰਨ ਲਗਾਉਂਦੇ ਹਨ ਅਤੇ ਮੁਟਿਆਰਾਂ ਨੂੰ ਬਹੁਤ ਅਟ੍ਰੈਕਟਿਵ ਦਿਖਾਉਂਦੇ ਹਨ। ਅੱਜਕੱਲ ਮੁਟਿਆਰਾਂ ਅਤੇ ਔਰਤਾਂ ਵਿਚਾਲੇ ਲਾਂਗ ਸ਼ੂਜ਼ ਨੂੰ ਲੈ ਕੇ ਬਹੁਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਜੀਨਸ ਟਾਪ ਤੋਂ ਲੈ ਕੇ ਸਕਰਟ ਟਾਪ, ਟੀ-ਸ਼ਰਟ ਸ਼ਾਟਸ, ਵਨ ਪੀਸ ਡਰੈੱਸ ਅਤੇ ਫਰਾਕ ਆਦਿ ਨਾਲ ਵੀ ਲਾਂਗ ਸ਼ੂਜ਼ ਪਹਿਨੇ ਦੇਖਿਆ ਜਾ ਸਕਦਾ ਹੈ। ਇਹ ਲਾਂਗ ਸ਼ੂਜ਼ ਮੁਟਿਆਰਾਂ ਨੂੰ ਟਰੈਂਡੀ, ਮਾਡਰਨ ਅਤੇ ਸਟਾਈਲਿਸ਼ ਦਿਖਾਉਂਦੇ ਹਨ। ਇਨ੍ਹਾਂ ਦਾ ਟਰੈਂਡ ਇੰਨਾ ਜ਼ਿਆਦਾ ਹੈ ਕਿ ਬਾਲੀਵੁੱਡ ਅਦਾਕਾਰਾ ਤੋਂ ਲੈ ਕੇ ਮਾਡਲ ਅਤੇ ਆਮ ਮੁਟਿਆਰਾਂ ਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਡਰੈੱਸਾਂ ਨਾਲ ਲਾਂਗ ਸ਼ੂਜ਼ ਨੂੰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਦੋ ਬਲੱਡ ਗਰੁੱਪਾਂ ਵਾਲੇ ਲੋਕਾਂ ਦਾ ਦਿਮਾਗ ਚੱਲਦੈ ਸਭ ਤੋਂ ਤੇਜ਼, ਰਿਸਚਰ 'ਚ ਹੋਇਆ ਵੱਡਾ ਖੁਲਾਸਾ
NEXT STORY