ਕੋਟਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਾਜਸਥਾਨ 'ਚ ਸਾਬਕਾ ਮੰਤਰੀ ਅਤੇ ਕੋਟਾ ਜ਼ਿਲ੍ਹੇ 'ਚ ਸਾਂਗੋਦ ਤੋਂ ਕਾਂਗਰਸ ਵਿਧਾਇਕ ਭਰਤ ਸਿੰਘ ਨੇ ਮੋਬਾਇਲ ਫੋਨ 'ਤੇ ਸੁਣਾਈ ਜਾ ਰਹੀ ਕੋਰੋਨਾ ਟਿਊਨ ਤੋਂ ਛੁਟਕਾਰਾ ਦਿਵਾਉਣ ਦੀ ਅਪੀਲ ਕੀਤੀ ਹੈ। ਭਰਤ ਸਿੰਘ ਨੇ ਸ਼੍ਰੀ ਮੋਦੀ ਨੂੰ ਭੇਜੀ ਇਕ ਚਿੱਠੀ 'ਚ ਅਪੀਲ ਕੀਤੀ ਕਿ ਮਹਾਮਾਰੀ ਕੋਰੋਨਾ ਬਾਰੇ ਮੀਡੀਆ, ਸਰਕਾਰੀ ਸੰਚਾਰ ਮਾਧਿਅਮਾਂ ਅਤੇ ਹਰ ਫੋਨ ਨਾਲ ਸੁਣਾਈ ਜਾ ਰਹੀ ਕੋਰੋਨਾ ਬਚਾਅ ਦੀ ਇਸ ਟਿਊਨ ਕਾਰਨ ਹੁਣ ਤੱਕ ਦੇਸ਼ ਦਾ ਬੱਚਾ-ਬੱਚਾ ਕੋਰੋਨਾ ਤੋਂ ਬਚਾਅ ਸੰਬੰਧਤ ਉਪਾਵਾਂ ਤੋਂ ਜਾਣੂੰ ਹੋ ਗਿਆ ਹੈ। ਇਸ ਲਈ ਹੁਣ ਇਸ ਨੂੰ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਹੁਣ ਇਸ ਟਿਊਨ ਨੂੰ ਸੁਣ-ਸੁਣ ਕੇ ਲੋਕਾਂ ਦੇ ਕੰਨ ਪੱਕ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਤਾਂ ਕਿਸੇ ਨਾਲ ਜਿੰਨੇ ਸਮੇਂ ਗੱਲ ਕਰਨੀ ਹੁੰਦੀ ਹੈ, ਉਸ ਤੋਂ ਕਿਤੇ ਵੱਧ ਲੰਬੇ ਸਮੇਂ ਤੱਕ ਇਹ ਟਿਊਨ ਸੁਣਨ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਕਰੀਬ ਡੇਢ ਮਹੀਨੇ ਪਹਿਲਾਂ ਉਨ੍ਹਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੰ ਵੀ ਇਸ ਸੰਬੰਧ 'ਚ ਚਿੱਠੀ ਲਿਖੀ ਸੀ, ਪਰ ਹੁਣ ਤੱਕ ਇਹ ਕੋਰੋਨਾ ਕਾਲਰ ਟਿਊਨ ਬੰਦ ਨਹੀਂ ਕੀਤੀ ਗਈ ਹੈ। ਹੁਣ ਸਥਿਤੀ ਇਹ ਹੋ ਗਈ ਹੈ ਕਿ ਜਦੋਂ ਤੱਕ ਇਹ ਟਿਊਨ ਵਜਦੀ ਰਹਿੰਦੀ ਹੈ, ਲੋਕ ਮੋਬਾਇਲ ਫੋਨ ਨੂੰ ਕੰਨ ਤੋਂ ਦੂਰ ਹੀ ਰੱਖਦੇ ਹਨ, ਇਸ ਲਈ ਸਰਕਾਰ ਹੁਣ ਇਸ ਟਿਊਨ ਰਾਹੀਂ ਹੋਣ ਵਾਲੇ ਪ੍ਰਚਾਰ ਨੂੰ ਲੈ ਕੇ ਕਿਸੇ ਗਲਤਫਹਿਮੀ 'ਚ ਨਹੀਂ ਰਹੇ। ਸ਼੍ਰੀ ਸਿੰਘ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਇਕ ਵਿਸ਼ੇਸ਼ ਅਧਿਕਾਰੀ 'ਤੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਆਪਣਾ ਪ੍ਰਚਾਰ ਕਰਨ ਦਾ ਦੋਸ਼ ਵੀ ਲਗਾਇਆ। ਕੋਟਾ ਕਲੈਕਟਰ ਨੂੰ ਭੇਜੀ ਇਕ ਚਿੱਠੀ ਸ਼੍ਰੀ ਸਿੰਘ ਮੂਲ ਰੂਪ ਤੋਂ ਪੁਲਸ ਅਧਿਕਾਰੀ ਇਸ ਵਿਸ਼ੇਸ਼ ਅਧਿਕਾਰੀ ਨੇ ਬੂੰਦੀ 'ਚ ਕੋਵਿਡ-19 ਮਰੀਜ਼ਾਂ ਨੂੰ ਆਕਸੀਮੀਟਰ ਵੰਡਣ ਦੀ ਸਹੀ ਖ਼ਬਰ ਛਪਵਾਈ ਹੈ।
ਕਾਂਗਰਸ ਨੇ ਵਿੰਨਿ੍ਹਆ ਮੋਦੀ 'ਤੇ ਨਿਸ਼ਾਨਾ- ਚੀਨ ਨਾਲ ਕਦੋਂ ਅੱਖਾਂ ’ਚ ਅੱਖਾਂ ਪਾ ਕੇ ਹੋਵੇਗੀ ਗੱਲ?
NEXT STORY