ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ। ਉਨਾਂ ਨੇ ਕਿਹਾ ਕਿ ਇਹ ਲਾਕਡਾਊਨ 3 ਮਈ ਤੱਕ ਵਧਾਇਆ ਜਾਵੇਗਾ। ਜਦੋਂ ਉਨਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ ਤਾਂ ਉਨਾਂ ਨੇ ਮੂੰਹ 'ਤੇ ਗਮਛਾ ਲਪੇਟਿਆ ਹੋਇਆ ਸੀ। ਦਰਅਸਲ, ਉਹ ਦਿਖਾਉਣਾ ਚਾਹੁੰਦੇ ਸਨ ਕਿ ਲੋਕ ਆਪਣੇ ਗਮਛੇ, ਰੂਮਾਲ ਆਦਿ ਨੂੰ ਵੀ ਮਾਸਕ ਦੀ ਤਰਾਂ ਇਸਤੇਮਾਲ ਕਰ ਸਕਦੇ ਹਨ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਅਜਿਹੇ 'ਚ ਕੋਰੋਨਾ ਤੋਂ ਬਚਣ ਦੇ ਕਈ ਤਰੀਕੇ ਅਪਣਾਉਣਾ ਜ਼ਰੂਰੀ ਹੈ।
ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪੀ.ਐੱਮ. ਮੋਦੀ ਨੇ ਪਾਇਆ ਹੋਮਮੇਡ ਮਾਸਕ
ਕੁਝ ਦਿਨ ਪਹਿਲਾਂ ਹੀ ਪੀ.ਐੱਮ.ਮੋਦੀ ਨੇ ਦੇਸ਼ ਦੇ ਕਈ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਸੀ, ਉਦੋਂ ਵੀ ਉਹ ਇਕ ਹੋਮਮੇਡ ਮਾਸਕ 'ਚ ਦਿਸੇ। ਅਜਿਹਾ ਨਹੀਂ ਕਿ ਪੀ.ਐੱਮ. ਨੂੰ ਮਾਸਕ ਨਹੀਂ ਮਿਲ ਪਾ ਰਿਹਾ ਹੈ, ਸਗੋਂ ਪੀ.ਐੱਮ. ਮੋਦੀ ਨੇ ਜਾਣ ਬੁਝ ਕੇ ਅਜਿਹਾ ਕੀਤਾ ਤਾਂ ਕਿ ਲੋਕ ਵੀ ਅਜਿਹਾ ਕਰਨ ਲਈ ਪ੍ਰਰਿਤ ਹੋਣ ਅਤੇ ਉਹ ਘਰ ਹੀ ਮਾਸਕ ਬਣਾਉਣ ਜਾਂ ਫਿਰ ਆਪਣੇ ਹੀ ਗਮਛੇ, ਰੂਮਾਲ, ਚੁੰਨੀ ਆਦਿ ਨੂੰ ਮਾਸਕ ਦੀ ਤਰਾਂ ਇਸਤੇਮਾਲ ਕਰਨ।
ਮੋਦੀ ਨੂੰ ਦੇਖ ਲੋਕ ਹੋਮਮੇਡ ਮਾਸਕ ਦੀ ਵਰਤੋਂ ਕਰਨਗੇ
ਪੀ.ਐੱਮ. ਮੋਦੀ ਦਾ ਇਹ ਕਦਮ ਇਸ ਲਈ ਵੀ ਅਹਿਮ ਹੈ, ਕਿਉਂਕਿ ਇਨੀਂ ਦਿਨੀਂ ਪੂਰੇ ਦੇਸ਼ 'ਚ ਮਾਸਕ ਅਤੇ ਸੈਨੇਟਾਈਜ਼ਰ ਦੀ ਕਮੀ ਹੈ। ਅਜਿਹੇ 'ਚਬਹੁਤ ਸਾਰੇ ਲੋਕ ਬਿਨਾਂ ਮਾਸਕ ਦੇ ਹੀ ਘਰੋਂ ਬਾਹਰ ਨਿਕਲਦੇ ਦਿੱਸ ਰਹੇ ਹਨ। ਹੁਣ ਪੀ.ਐੱਮ. ਮੋਦੀ ਨੂੰ ਦੇਖ ਕੇ ਬਹੁਤ ਸਾਰੇ ਲੋਕ ਉਤਸ਼ਾਹਤ ਹੋਣਗੇ ਅਤੇ ਹੋਮਮੇਡ ਮਾਸਕ ਦੀ ਵਰਤੋਂ ਕਰਨਗੇ।
ਕੋਰੋਨਾ ਨੂੰ ਹਰਾਉਣ ਲਈ PM ਮੋਦੀ ਨੇ ਦੇਸ਼ ਵਾਸੀਆਂ ਤੋਂ ਇਨ੍ਹਾਂ 7 ਗੱਲਾਂ ਦਾ ਮੰਗਿਆ 'ਸਾਥ'
NEXT STORY