ਨਵੀਂ ਦਿੱਲੀ— ਦਿੱਲੀ ਦੀਆਂ 1700 ਕਾਲੋਨੀਆਂ ਨੂੰ ਨਿਯਮਿਤ ਕੀਤੇ ਜਾਣ ਨੂੰ ਲੈ ਕੇ ਭਾਜਪਾ ਵਲੋਂ ਆਯੋਜਿਤ 'ਧੰਨਵਾਦ ਰੈਲੀ' ਵਿਚ ਪੀ. ਐੱਮ. ਮੋਦੀ ਨੇ 'ਪਾਣੀ ਅਤੇ ਪ੍ਰਦੂਸ਼ਣ' ਦੇ ਮੁੱਦੇ 'ਤੇ ਕੇਜਰੀਵਾਲ ਸਰਕਾਰ ਨੂੰ ਘੇਰਿਆ। ਪੀ. ਐੱਮ. ਨੇ ਕਿਹਾ ਕਿ ਇੱਥੋਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਪੀਣ ਦੇ ਪਾਣੀ ਦੀ। ਇਨ੍ਹਾਂ ਲੋਕਾਂ ਦੀ ਮੰਨੀਏ ਤਾਂ ਪੂਰੀ ਦਿੱਲੀ 'ਚ ਬਿਸਲੇਰੀ ਵਰਗਾ ਪਾਣੀ ਮਿਲਦਾ ਹੈ। ਮੈਂ ਪੁੱਛਦਾ ਹਾਂ ਕਿ ਤੁਸੀਂ ਦਿੱਲੀ ਸਰਕਾਰ ਤੋਂ ਸਹਿਮਤ ਹੋ? ਕੀ ਤੁਹਾਨੂੰ ਸ਼ੁੱਧ ਪਾਣੀ ਮਿਲਦਾ ਹੈ? ਪਾਣੀ ਦੇਖ ਕੇ ਚਿੰਤਾ ਹੁੰਦੀ ਹੈ ਜਾਂ ਨਹੀਂ? ਡਰ ਲੱਗਦਾ ਹੈ ਜਾਂ ਨਹੀਂ?
ਪੀ. ਐੱਮ. ਮੋਦੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਜੋ ਦੱਸਿਆ ਗਿਆ ਹੈ, ਲੋਕ ਉਸ ਦੀ ਸੱਚਾਈ ਦੇਖ ਰਹੇ ਹਨ। ਸੱਚਾਈ ਇਹ ਹੈ ਕਿ ਦਿੱਲੀ ਵਿਚ ਅੱਜ ਸਭ ਤੋਂ ਵਧ ਵਾਟਰ ਪਿਊਰੀਫਾਇਰ ਵਿਕ ਰਹੇ ਹਨ। ਲੋਕਾਂ ਨੂੰ ਇਹ ਖਰਚਾ ਕਿਉਂ ਕਰਨਾ ਪੈਂਦਾ ਹੈ? ਜੋ ਪਿਊਰੀਫਾਇਰ ਨਹੀਂ ਖਰੀਦ ਸਕਦਾ, ਉਸ ਨੂੰ 40-50 ਰੁਪਏ ਵਿਚ ਬੋਤਲ ਖਰੀਦਣੀ ਪੈਂਦੀ ਹੈ। ਜ਼ਿਆਦਾਤਰ ਥਾਵਾਂ 'ਤੇ ਟੂੱਟੀਆਂ ਤੋਂ ਪਾਣੀ ਨਹੀਂ ਆਉਂਦਾ ਹੈ, ਜੋ ਪਾਣੀ ਆਉਂਦਾ ਵੀ ਹੈ, ਉਸ 'ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ।
ਸੋਨੀਪਤ: ਕੈਮੀਕਲ ਫੈਕਟਰੀ 'ਚ ਧਮਾਕਾ, 1 ਦੀ ਮੌਤ
NEXT STORY