ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਪਰਮਾਣੂੰ ਬੰਬ ਦੀਵਾਲੀ ਮਨਾਉਣ ਲਈ ਨਹੀਂ ਰੱਖਿਆ ਹੈ। ਮੋਦੀ ਦੇ ਇਸ ਬਿਆਨ 'ਤੇ ਪਲਟਵਾਰ ਕਰਦੇ ਹੋਏ ਮੁਫ਼ਤੀ ਨੇ ਕਿਹਾ ਕਿ ਭਾਰਤ ਨੇ ਜੇਕਰ ਪਰਮਾਣੂੰ ਬੰਬ ਦੀਵਾਲੀ ਮਨਾਉਣ ਲਈ ਨਹੀਂ ਰੱਖਿਆ ਹੈ ਤਾਂ ਜ਼ਾਹਰ ਹੈ ਕਿ ਪਾਕਿਸਤਾਨ ਨੇ ਵੀ ਇਸ ਨੂੰ ਈਦ ਲਈ ਨਹੀਂ ਰੱਖਿਆ ਹੈ। ਇਸ ਦੌਰਾਨ ਮਹਿਬੂਬਾ ਨੇ ਪੀ.ਐੱਮ. ਮੋਦੀ ਦੇ ਚੋਣਾਵੀ ਭਾਸ਼ਣਾਂ ਦੇ ਪੱਧਰ ਨੂੰ ਲੈ ਕੇ ਵੀ ਨਾਰਾਜ਼ਗੀ ਜ਼ਾਹਰ ਕੀਤੀ।ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਬਾੜਮੇਰ 'ਚ ਚੋਣਾਵੀ ਜਨ ਸਭਾ 'ਚ ਮੋਦੀ ਨੇ ਗੁਆਂਢੀ ਦੇਸ਼ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਅਸੀਂ ਪਰਮਾਣੂੰ ਬੰਬ ਨੂੰ ਦੀਵਾਲੀ ਲਈ ਨਹੀਂ ਰੱਖਿਆ ਹੋਇਆ ਹੈ। ਪੀ.ਐੱਮ. ਨੇ ਕਿਹਾ ਸੀ,''ਭਾਰਤ ਨੇ ਪਾਕਿਸਤਾਨ ਦੀ ਧਮਕੀ ਤੋਂ ਡਰਨ ਦੀ ਨੀਤੀ ਨੂੰ ਛੱਡ ਦਿੱਤਾ ਹੈ। ਨਹੀਂ ਤਾਂ ਆਏ ਦਿਨ ਪਾਕਿਸਤਾਨ ਪਰਮਾਣੂੰ ਬੰਬ ਦੀ ਧਮਕੀ ਦਿੰਦਾ ਸੀ। ਉਹ ਕਹਿੰਦਾ ਸੀ ਕਿ ਸਾਡੇ ਕੋਲ ਨਿਊਕਲੀਅਰ ਬਟਨ ਹੈ ਤਾਂ ਭਾਰਤ ਕੋਲ ਕੀ ਹੈ ਭਾਈ? ਕੀ ਇਹ ਪਰਮਾਣੂੰ ਬੰਬ ਅਸੀਂ ਦੀਵਾਲੀ ਲਈ ਰੱਖਿਆ ਹੋਇਆ?'' ਉਨ੍ਹਾਂ ਨੇ ਕਿਹਾ ਅਸੀਂ ਘਰ ਜਾ ਕੇ ਅੱਤਵਾਦੀਆਂ ਨੂੰ ਮਾਰਿਆ। ਸੱਟ ਉੱਥੇ ਲੱਗੀ ਅਤੇ ਦਰਦ ਇੱਥੇ ਹੋਇਆ।
ਪੀ.ਐੱਮ. ਦੀ ਆਲੋਚਨਾ ਕਰਦੇ ਹੋਏ ਮੁਫ਼ਤੀ ਨੇ ਕਿਹਾ,''ਜੇਕਰ ਭਾਰਤ ਨੇ ਦੀਵਾਲੀ ਮਨਾਉਣ ਲਈ ਪਰਮਾਣੂੰ ਬੰਬ ਨਹੀਂ ਰੱਖੇ ਹਨ ਤਾਂ ਫਿਰ ਜ਼ਾਹਰ ਹੈ ਕਿ ਪਾਕਿ ਨੇ ਵੀ ਈਦ ਲਈ ਇਸ ਨੂੰ ਨਹੀਂ ਰੱਖਿਆ ਹੋਇਆ ਹੈ।'' ਇਸ ਦੌਰਾਨ ਮੁਫ਼ਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਆਖਰ ਪੀ.ਐੱਮ. ਮੋਦੀ ਇੰਨੇ ਹੇਠਲੇ ਪੱਧਰ ਤੱਕ ਜਾ ਕੇ ਬਿਆਨਬਾਜ਼ੀ ਕਿਉਂ ਕਰ ਰਹੇ ਹਨ। ਮੁਫ਼ਤੀ ਨੇ ਇਹ ਵੀ ਦੋਸ਼ ਲਗਾਇਆ ਕਿ ਪੀ.ਐੱਮ. ਨੇ ਸਿਆਸੀ ਬਹਿਸ ਦੇ ਪੱਧਰ ਨੂੰ ਕਾਫੀ ਸੁੱਟਣ ਦਾ ਕੰਮ ਕੀਤਾ ਹੈ।
ਜਨਤਾ ਦੀ ਅਦਾਲਤ ਫੈਸਲਾ ਕਰੇਗੀ ਕਿ 'ਕਮਲਛਾਪ ਚੌਕੀਦਾਰ ਹੀ ਚੋਰ ਹੈ' : ਰਾਹੁਲ
NEXT STORY