ਨਵੀਂ ਦਿੱਲੀ— ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਬਾਓਪਿਕ 'ਪੀ.ਐੱਮ. ਨਰਿੰਦਰ ਮੋਦੀ' ਨੂੰ ਲੈ ਕੇ ਆਏ ਦਿਨ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਫਿਲਮ 'ਚ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਮੁੱਖ ਭੂਮਿਕਾ 'ਚ ਹੈ। ਹਾਲ ਹੀ 'ਚ ਕਈ ਸਿਆਸੀ ਪਾਰਟੀਆਂ ਨੇ ਫਿਲਮ 'ਪੀ.ਐੱਮ. ਨਰਿੰਦਰ ਮੋਦੀ' ਨੂੰ ਲੈ ਕੇ ਵਿਰੋਧ ਵੀ ਕੀਤਾ ਅਤੇ ਚੋਣਾਂ ਦੌਰਾਨ ਇਸ ਨੂੰ ਰਿਲੀਜ਼ ਨਾ ਕਰਨ ਲਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਕਈ ਸਿਆਸੀ ਦਲਾਂ ਵਲੋਂ ਫਿਲਮ 'ਪੀ.ਐੱਮ. ਨਰਿੰਦਰ ਮੋਦੀ' ਦਾ ਵਿਰੋਧ ਕਰਨ 'ਤੇ ਹੁਣ ਐਕਟਰ ਵਿਵੇਕ ਓਬਰਾਏ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ 'ਚ ਚੱਲ ਰਹੀਆਂ ਖਬਰਾਂ ਅਨੁਸਾਰ ਉਨ੍ਹਾਂ ਨੇ ਕਿਹਾ,''ਕੁਝ ਸ਼ਕਤੀਸ਼ਾਲੀ ਲੋਕ ਆਪਣੇ ਵਕੀਲਾਂ ਵਲੋਂ ਫਿਲਮ ਦੀ ਰਿਲੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਾਨੂੰ ਥੋੜ੍ਹੇ ਸਮੇਂ ਲਈ ਰੋਕ ਸਕਦੇ ਹਨ, ਹਮੇਸ਼ਾ ਲਈ ਨਹੀਂ। ਫਿਲਮ ਦੀ ਰਿਲੀਜ਼ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ ਪਰ ਅਸੀਂ ਆਪਣੇ ਸੰਕਲਪ 'ਚ ਦ੍ਰਿੜ ਹਨ।''
ਵਿਵੇਕ ਨੂੰ ਬਣਾਇਆ ਸਟਾਰ ਪ੍ਰਚਾਰਕ
ਵਿਵੇਕ ਓਬਰਾਏ ਨੇ 'ਪੀ.ਐੱਮ. ਨਰਿੰਦਰ ਮੋਦੀ' ਦੀ ਰਿਲੀਜ਼ ਡੇਟ 'ਤੇ ਗੱਲ ਕਰਦੇ ਹੋਏ ਕਿਹਾ,''ਅਸੀਂ ਫਿਲਮ 5 ਅਪ੍ਰੈਲ ਨੂੰ ਰਿਲੀਜ਼ ਕਰਨ ਵਾਲੇ ਸਨ ਪਰ ਕੁਝ ਲੋਕਾਂ ਕਾਰਨ ਕਈ ਪਰੇਸ਼ਾਨੀਆਂ ਆ ਗਈਆਂ, ਜਿਸ ਕਾਰਨ ਅਸੀਂ ਰਿਲੀਜ਼ ਨਹੀਂ ਕਰ ਸਕੇ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋ ਜਾਵੇ। ਅਸੀਂ ਸੋਮਵਾਰ ਨੂੰ ਸੁਪਰੀਮ ਕੋਰਟ ਵੀ ਜਾਣਗੇ।'' ਉੱਥੇ ਹੀ ਫਿਲਮ ਤੋਂ ਬਾਅਦ ਭਾਜਪਾ ਨੇ ਹੁਣ ਵਿਵੇਕ ਓਬਰਾਏ ਨੂੰ ਇਕ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ। ਮੀਡੀਆ 'ਚ ਚੱਲ ਰਹੀਆਂ ਖਬਰਾਂ ਅਨੁਸਾਰ ਤਾਂ ਭਾਜਪਾ ਨੇ ਹਾਲ ਹੀ 'ਚ ਗੁਜਰਾਤ ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਆਪਣੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਵਿਵੇਕ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦਾ ਭਾਜਪਾ ਦੇ ਟਾਪ ਅਤੇ ਖਾਸ ਸਟਾਰ ਕੈਂਪਨ ਵਾਲੀ ਲਿਸਟ 'ਚ ਹੈ, ਜਿਸ 'ਚ ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਅਤੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਨਾਂ ਹੈ।
5 ਅਪ੍ਰੈਲ ਹੋਣੀ ਸੀ ਰਿਲੀਜ਼
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਂਬੇ ਹਾਈ ਕੋਰਟ ਨੇ ਵੀ ਪੀ.ਐੱਮ. ਨਰਿੰਦਰ ਮੋਦੀ ਦੀ ਬਾਓਪਿਕ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਤੈਅ ਹੋਇਆ ਸੀ ਕਿ ਫਿਲਮ 5 ਅਪ੍ਰੈਲ ਨੂੰ ਹੀ ਰਿਲੀਜ਼ ਹੋਵੇਗੀ ਪਰ ਫਿਲਮ ਰਿਲੀਜ਼ ਨਹੀਂ ਹੋਈ। ਦਿੱਲੀ ਹਾਈ ਕੋਰਟ ਨੇ ਵੀ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪਟੀਸ਼ਨਕਰਤਾ ਨੇ ਚੋਣ ਜ਼ਾਬਤਾ ਦੇ ਲਾਗੂ ਹੋਣ ਦੇ ਆਧਾਰ 'ਤੇ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਫਿਲਮ ਦੀ ਰਿਲੀਜ਼ ਰੋਕਣ ਦੀ ਮੰਗ ਕੀਤੀ ਹੈ।
ਕੇਰਲ 'ਚ ਪਹਿਲੀ ਆਦਿਵਾਸੀ ਮਹਿਲਾ ਬਣੀ IAS, ਰਾਹੁਲ ਗਾਂਧੀ ਨੇ ਦਿੱਤੀ ਵਧਾਈ
NEXT STORY