ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਸ਼ਨੀਵਾਰ ਨੂੰ ਖੜਗਪੁਰ ਪਹੁੰਚੇ ਹਨ। ਜਿੱਥੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਮੌਜੂਦਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ ਅਤੇ ਕਈ ਦੋਸ਼ ਲਗਾਏ। ਮੋਦੀ ਨੇ ਆਪਣੇ ਭਾਸ਼ਣ 'ਚ ਕਿਹਾ,''ਬੰਗਾਲ ਨੇ ਕਾਂਗਰਸ ਦੇ ਕਾਰਨਾਮੇ ਦੇਖੇ ਹਨ, ਖੱਬੇ ਪੱਖੀ ਦਲ ਦੀ ਬਰਬਾਦੀ ਨੂੰ ਅਨੁਭਵ ਕੀਤਾ ਹੈ। ਤ੍ਰਿਣਮੂਲ ਕਾਂਗਰਸ ਨੇ ਵੀ ਤੁਹਾਡੇ ਸੁਫ਼ਨਿਆਂ ਨੂੰ ਕਿਵੇਂ ਚੂਰ-ਚੂਰ ਕੀਤਾ ਪਿਛਲੇ 70 ਸਾਲਾਂ 'ਚ ਇਹੀ ਦੇਖਿਆ ਹੈ। ਸਾਨੂੰ 5 ਸਾਲ ਦਾ ਮੌਕਾ ਦਿਓ, 70 ਸਾਲ ਦੀ ਬਰਬਾਦੀ ਨੂੰ ਮਿਟਾ ਕੇ ਰਹਾਂਗੇ।
ਇਹ ਵੀ ਪੜ੍ਹੋ : ਤ੍ਰਿਣਮੂਲ ਕਾਂਗਰਸ ਨੂੰ ਕੁਸ਼ਾਸਨ ਦੀ ਰਾਜਨੀਤੀ ਲਈ ਸਜ਼ਾ ਮਿਲੇਗੀ : PM ਮੋਦੀ
ਬੰਗਾਲ 'ਚ ਇਸ ਵਾਰ ਭਾਜਪਾ ਸਰਕਾਰ
ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਇੰਨੀ ਵੱਡੀ ਗਿਣਤੀ 'ਚ ਲੋਕ ਇਸ ਰੈਲੀ 'ਚ ਭਾਜਪਾ ਨੂੰ ਆਸ਼ੀਰਵਾਦ ਦੇਣ ਆਏ ਹਨ। ਲੋਕਾਂ ਦਾ ਉਤਸ਼ਾਹ ਸਾਫ਼-ਸਾਫ਼ ਕਹਿ ਰਿਹਾ ਹੈ- ਬੰਗਾਲ 'ਚ ਇਸ ਵਾਰ ਭਾਜਪਾ ਸਰਕਾਰ। ਬੰਗਾਲ ਦੇ ਉੱਜਵਲ ਭਵਿੱਖ ਲਈ ਇਸ ਧਰਤੀ 'ਤੇ ਸਾਡੇ 130 ਵਰਕਰਾਂ ਨੇ ਜੀਵਨ ਤਿਆਗ ਦਿੱਤਾ ਤਾਂ ਕਿ ਬੰਗਾਲ ਆਬਾਦ ਰਹੇ। ਮੇਰੀ ਪਾਰਟੀ ਕੋਲ ਦਿਲੀਪ ਘੋਸ਼ ਵਰਗੇ ਪ੍ਰਧਾਨ ਹਨ। ਉਨ੍ਹਾਂ 'ਤੇ ਕਈ ਹਮਲੇ ਹੋਏ, ਮੌਤ ਦੇ ਘਾਟ ਉਤਾਰਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਉਹ ਬੰਗਾਲ ਦੇ ਉੱਜਵਲ ਭਵਿੱਖ ਦਾ ਪ੍ਰਣ ਲੈ ਕੇ ਤੁਰ ਪਏ ਅਤੇ ਅੱਜ ਪੂਰੇ ਬੰਗਾਲ 'ਚ ਨਵੀਂ ਊਰਜਾ ਭਰ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਰਹੀਆਂ ਹਨ ਰਾਸ਼ਟਰ ਵਿਰੋਧੀ ਤਾਕਤਾਂ : RSS
ਜਨਸੰਘ ਦੇ ਜਨਕ ਇਸੇ ਬੰਗਾਲ ਦੇ ਸਪੂਤ ਸਨ
ਭਾਜਪਾ ਦੇ ਬਾਹਰੀ ਹੋਣ ਦੇ ਦੂਜੇ ਦਲਾਂ ਵੱਲ ਇਸ਼ਾਰਾ ਕਰਦੇ ਹੋਏ ਮੋਦੀ ਨੇ ਕਿਹਾ,''ਜਨਸੰਘ ਦੇ ਜਨਕ ਇਸੇ ਬੰਗਾਲ ਦੇ ਸਪੂਤ ਸਨ। ਇਸ ਲਈ ਜੇਕਰ ਇੱਥੇ ਸਹੀ ਅਰਥ 'ਚ ਕੋਈ ਬੰਗਾਲ ਦੀ ਪਾਰਟੀ ਹੈ ਤਾਂ ਉਹ ਹੈ ਭਾਜਪਾ। ਭਾਜਪਾ ਦੇ ਡੀ.ਐੱਨ.ਏ. 'ਚ ਆਸ਼ੂਤੋਸ਼ ਮੁਖਰਜੀ ਅਤੇ ਡਾਕਟਰ ਸ਼ਾਮਾ ਪ੍ਰਸਾਦ ਮੁਖਰੀ ਦਾ ਆਚਾਰ, ਵਿਚਾਰ, ਰਵੱਈਆ ਅਤੇ ਸੰਸਕਾਰ ਹਨ।
ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਮੰਤਰੀ ਆਸਟਿਨ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਚੁੱਕ ਸਕਦੇ ਐੱਸ-400 ਡੀਲ ਦਾ ਮੁੱਦਾ
ਵਿਕਾਸ ਦੀ ਹਰ ਯੋਜਨਾ ਦੇ ਸਾਹਮਣੇ ਕੰਧ ਬਣ ਕੇ ਖੜ੍ਹੀ ਹੈ ਦੀਦੀ
ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਸੂਬਿਆਂ 'ਚ ਭਾਜਪਾ ਸਰਕਾਰਾਂ ਹਨ, ਉੱਥੇ ਕੇਂਦਰ ਅਤੇ ਭਾਜਪਾ ਦੀ ਸੂਬਾ ਸਰਕਾਰ ਮਿਲ ਕੇ ਡਬਲ ਇੰਜਣ ਦੀ ਤਾਕਤ ਨਾਲ ਜਨਤਾ ਦੀ ਸੇਵਾ 'ਚ ਲੱਗੇ ਹੋਏ ਹਨ। ਅਸੀਂ 'ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' ਦੇ ਮੰਤਰ ਨਾਲ ਕੰਮ ਕਰ ਰਹੇ ਹਾਂ ਪਰ ਇੱਥੇ ਪੱਛਮੀ ਬੰਗਾਲ 'ਚ ਦੀਦੀ, ਵਿਕਾਸ ਦੀ ਹਰ ਯੋਜਨਾ ਦੇ ਸਾਹਮਣੇ ਕੰਧ ਬਣ ਕੇ ਖੜ੍ਹੀ ਹੋ ਗਈ ਹੈ। ਤੁਸੀਂ ਦੀਦੀ 'ਤੇ ਭਰੋਸਾ ਕੀਤਾ ਪਰ ਤੁਹਾਡੇ ਨਾਲ ਵਿਸ਼ਵਾਸਘਾਤ ਹੋਇਆ। ਮਮਤਾ ਬੈਨਰਜੀ ਨੇ ਸੂਬੇ ਨੂੰ 10 ਸਾਲ ਦਾ ਭ੍ਰਿਸ਼ਟਾਚਾਰ, ਲੁੱਟਖੋਹ ਅਤੇ ਕੁਸ਼ਾਸਨ ਦਿੱਤਾ। ਦੱਸਣਯੋਗ ਹੈ ਕਿ ਪੱਛਮੀ ਬੰਗਾਲ 'ਚ 8 ਪੜਾਵਾਂ 'ਚ ਚੋਣਾਂ ਹੋ ਰਹੀਆਂ ਹਨ। 2 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਖਣਨ ਅਤੇ ਖਣਿਜ ਪਦਾਰਥ ਸਬੰਧੀ ਸੋਧ ਬਿੱਲ ਲੋਕ ਸਭਾ ’ਚ ਪਾਸ
NEXT STORY