ਨਵੀਂ ਦਿੱਲੀ-ਵਧੀਕ ਸਾਲੀਸੀਟਰ ਜਨਰਲ (ਏ. ਐੱਸ. ਜੀ.) ਪੀ. ਐੱਸ. ਨਰਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਅਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਕੋਲੋਂ 15 ਦਸੰਬਰ ਤੋਂ ਉਨ੍ਹਾਂ ਨੂੰ ਅਹੁਦੇ ਤੋਂ ਮੁਕਤ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੂੰ 15 ਦਸੰਬਰ ਤੋਂ ਸਰਦ ਰੁੱਤ ਦੀਅਾਂ ਛੁੱਟੀਅਾਂ ਹੋਣਗੀਅਾਂ। ਨਰਸਿੰਘ ਦੇ ਪਿਤਾ ਦਾ ਹਾਲ ਹੀ ’ਚ ਦਿਹਾਂਤ ਹੋ ਗਿਆ ਸੀ ਅਤੇ ਉਹ ਆਪਣੀ ਬੀਮਾਰ ਮਾਂ ਨੂੰ ਦੇਖਣ ਲਈ ਅਕਸਰ ਹੈਦਰਾਬਾਦ ਜਾਂਦੇ ਹਨ। ਉਨ੍ਹਾਂ ਦੇ ਨਜਦੀਕੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਇਸ ਲਈ ਕੀਤਾ ਤਾਂ ਕਿ ਸੁਪਰੀਮ ਕੋਰਟ ’ਚ ਸਰਕਾਰ ਦਾ ਕੰਮ ਪ੍ਰਭਾਵਿਤ ਨਾ ਹੋਵੇ।
ਅੱਜ ਰਾਹੁਲ ਗਾਂਧੀ ਕਰਨਗੇ ਨਰਮਦਾ ਭਗਤੀ (ਪੜ੍ਹੋ 6 ਅਕਤੂਬਰ ਦੀਆਂ ਖਾਸ ਖਬਰਾਂ )
NEXT STORY