ਮੁੰਬਈ– ਸ਼ਿਵਸੈਨਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ ਖੜ੍ਹਾ ਹੋਣ ਲਈ ਰਾਹੁਲ ਗਾਂਧੀ ਨੂੰ ਯੋਧਾ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਦਿੱਲੀ ਦੇ ਸ਼ਾਸਕ ਕਾਂਗਰਸ ਨੇਤਾ ਤੋਂ ਡਰਦੇ ਹਨ। ਸ਼ਿਵਸੈਨਾ ਨੇ ਆਪਣੀ ਸੰਪਾਦਕੀ ‘ਸਾਮਨਾ’ ’ਚ ਲਿਖਿਆ ਹੈ ਕਿ ਇਹ ਚੰਗੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਬਣਨ ਜਾ ਰਹੇ ਹਨ। ਸੰਪਾਦਕੀ ’ਚ ਕਿਹਾ ਗਿਆ ਕਿ ਦਿੱਲੀ ਦੇ ਸ਼ਾਸਕਾਂ ਨੂੰ ਰਾਹੁਲ ਗਾਂਧੀ ਤੋਂ ਡਰ ਲਗਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਿਨਾਂ ਕਿਸੇ ਗੱਲ ਦੇ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਦੀ ਸਰਕਾਰੀ ਮੁਹਿੰਮ ਨਹੀਂ ਚਲਾਈ ਗਈ ਹੁੰਦੀ।
ਇਸ ਵਿਚ ਕਿਹਾ ਗਿਆ ਕਿ ਯੋਧਾ ਚਾਹੇ ਇਕੱਲਾ ਰਹੇ, ਉਸ ਤੋਂ ਤਾਨਾਸ਼ਾਹ ਨੂੰ ਡਰ ਲਗਦਾ ਹੈ ਅਤੇ ਇਕੱਲਾ ਯੋਧਾ ਪ੍ਰਮਾਣਿਕ ਹੋਵੇਗਾ ਤਾਂ ਇਹ ਡਰ 100 ਗੁਣਾ ਵਧ ਜਾਂਦਾ ਹੈ। ਰਾਹੁਲ ਗਾਂਧੀ ਦਾ ਡਰ 100 ਗੁਣਾ ਵਾਲਾ ਹੈ। ਸੰਪਾਦਕੀ ’ਚ ਕਿਹਾ ਗਿਆ ਕਿ ਇਹ ਚੰਗਾ ਹੈ ਕਿ ਰਾਹੁਲ ਗਾਂਧੀ ਫਿਰ ਤੋਂ ਕਾਂਗਰਸ ਪ੍ਰਧਾਨ ਬਣਨ ਜਾ ਰਹੇ ਹਨ। ਸੰਪਾਦਕੀ ’ਚ ਕਿਹਾ ਗਿਆ ਕਿ ਇਹ ਸਭ ਨੂੰ ਸਵਿਕਾਰ ਕਰਨਾ ਚਾਹੀਦਾ ਹੈ ਕਿ ਭਾਜਪਾ ਕੋਲ ਨਰਿੰਦਰ ਮੋਦੀ ਦਾ ਆਪਸ਼ਨ ਨਹੀਂ ਹੈ ਅਤੇ ਕਾਂਗਰਸ ਕੋਲ ਰਾਹੁਲ ਗਾਂਧੀ ਦਾ ਆਪਸ਼ਨ ਨਹੀਂ ਹੈ। ਸਾਮਨਾ ’ਚ ਕਿਹਾ ਗਿਆ ਕਿ ਰਾਹੁਲ ਗਾਂਧੀ ਕਮਜੋਰ ਨੇਤਾ ਹਨ ਦਾ ਪ੍ਰਚਾਰ ਕੀਤਾ ਗਿਆ ਪਰ ਹੁਣ ਵੀ ਉਹ ਖੜ੍ਹੇ ਹਨ ਅਤੇ ਲਗਾਤਾਰ ਸਰਕਾਰ ’ਤੇ ਹਮਲੇ ਕਰ ਰਹੇ ਹਨ।
ਬਰਡ ਫਲੂ ਦੀ ਆਫ਼ਤ: ਕੇਂਦਰ ਸਰਕਾਰ ਦੀ ਟੀਮ ਪੁੱਜੀ ਕੇਰਲ
NEXT STORY