ਹਰਿਆਣਾ ((ਅਮਨ) : ਹਰਿਆਣਾ ਦੇ ਅੰਬਾਲਾ ’ਚ ਕ੍ਰਿਸਮਸ ਦੀ ਦੇਰ ਰਾਤ ਪ੍ਰਭੂ ਯਿਸੂ ਮਸੀਹ ਦੀ ਮੂਰਤੀ ਤੋੜਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਅੰਬਾਲਾ ਦੀ ਸਭ ਤੋਂ ਪੁਰਾਣੀ ਹੋਲੀ ਰਿਡੀਮਰ ਕੈਥੋਲਿਕ ਚਰਚ ਦੇ ਮੁਖ ਦਰਵਾਜ਼ੇ ’ਤੇ ਬਣੀ ਮੂਰਤੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਛਾਣਬੀਣ ’ਚ ਜੁਟ ਗਈ ਹੈ। ਫਿਲਹਾਲ ਚਰਚ ’ਚ ਲੱਗੇ ਸੀ.ਸੀ.ਟੀ.ਵੀ. ਦੇ ਆਧਾਰ ’ਤੇ ਪੁਲਸ ਮੂਰਤੀ ਤੋੜਨੇ ਵਾਲਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੀ. ਸੀ. ਟੀ. ਵੀ. ’ਚ ਦੇਰ ਰਾਤ 2 ਵਿਅਕਤੀ ਚਰਚ ’ਚ ਦਾਖ਼ਲ ਹੁੰਦੇ ਦਿਖਾਈ ਦਿੱਤੇ ਹਨ। ਪੁਲਸ ਨੂੰ ਸ਼ੱਕ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਨੀਯਤ ਨਾਲ ਹੀ ਇਸ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ।
ਇਹ ਵੀ ਪੜ੍ਹੋ : ਹਰਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ: ਘਰ ’ਚ ਲਟਕਦੀਆਂ ਮਿਲੀਆਂ 3 ਜੀਆਂ ਦੀਆਂ ਲਾਸ਼ਾਂ
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਨੇ ਦੱਸਿਆ ਕਿ ਇਸਘਟਨਾ ਬਾਰੇ ਸਵੇਰੇ ਸੂਚਨਾ ਮਿਲੀ ਹੈ, ਜਿਸ ਦੇ ਤੁਰੰਤ ਬਾਅਦ ਡੀ. ਐੱਸ. ਪੀ., ਐੱਸ. ਐੱਚ. ਓ. ਕੈਂਟ ਅਤੇ ਸੀ. ਆਈ. ਓ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਮਾਮਲੇ ਦੀ ਜਾਂਚ ਲਈ ਸੀ.ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਿਹੜੇ ਵਿਅਕਤੀ ਸੀ.ਸੀ.ਟੀ.ਵੀ. ’ਚ ਨਜ਼ਰ ਆ ਰਹੇ ਹਨ, ਉਨ੍ਹਾਂ ਦੀ ਪਹਿਚਾਣ ਕਰ ਕੇ ਤਲਾਸ਼ੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਰਚ ਅਥਾਰਿਟੀ ਵਲੋਂ ਉਨ੍ਹਾਂ ਨੂੰ ਜੋ ਸ਼ਿਕਾਇਤ ਮਿਲੇਗੀ , ਉਸ ਅਨੁਸਾਰ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਉੱਥੇ ਹੀ ਇਸਘਟਨਾ ਬਾਰੇ ਜਦੋਂ ਚਰਚ ਦੇ ਫ਼ਾਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਚਰਚ ਅੰਬਾਲਾ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਚਰਚ ਹੈ, ਜੋ ਸਨ 1843 ’ਚ ਬਣੀ ਸੀ। ਉਨ੍ਹਾਂ ਦੱਸਿਆ ਕਿ ਅੱਜ ਤੱਕ ਇੱਥੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਪਰ ਕਲ ਰਾਤ ਕਰੀਬ 12.30 ਵਜੇ ਇਹ ਘਟਨਾ ਵਾਪਰੀ। ਤਾਲਾਬੰਦੀ ਦੇ ਚੱਲਦਿਆਂ ਚਰਚ ਨੂੰ ਜਲਦੀ ਹੀ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੇਰ ਰਾਤ ਦੋ ਨੋਜਵਾਨਾਂ ਚਰਚ ਦੀ ਕੰਧ ਟੱਪ ਕੇ ਅੰਦਰ ਆਉਂਦੇ ਹਨ ਅਤੇ ਪ੍ਰਭੂ ਯਿਸੂ ਮਸੀਹ ਦੀ ਮੂਰਤੀ ਨੂੰ ਤੋੜ ਕੇ ਚਲੇ ਜਾਂਦੇ ਹਨ।
ਇਹ ਵੀ ਪੜ੍ਹੋ: ਸਾਲ 2016 ਤੋਂ 2020 ਦੌਰਾਨ ਇੰਨੇ ਲੋਕਾਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ: ਕੇਂਦਰ ਸਰਕਾਰ
ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਅੰਦੋਲਨ ਮੁੜ ਸ਼ੁਰੂ ਹੋ ਸਕਦੈ: ਟਿਕੈਤ
NEXT STORY