ਨਵੀਂ ਦਿੱਲੀ— ਕਾਂਗਰਸ ਨੇਤਾ ਅਤੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਭਾਵ ਸੋਮਵਾਰ ਨੂੰ ਦਿੱਲੀ ਪੁੱਜੇ, ਜਿੱਥੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿੱਧੂ ਨੇ ਭਾਜਪਾ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਨਰਿੰਦਰ ਮੋਦੀ ਆਪਣੇ ਝੂਠ ਦੀ ਲਹਿਰ 'ਚ ਡੁੱਬਣਗੇ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਮੋਦੀ ਸਿਰਫ ਫਲੈਗਸ਼ਿਪ ਪ੍ਰੋਗਰਾਮ ਕਰਦੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਸਿੱਧੂ ਨੇ ਕਿਹਾ ਕਿ ਪੀ. ਐੱਮ. ਮੋਦੀ ਇਕ ਉੱਚੀ ਦੁਕਾਨ ਫੀਕੀ ਪਕਵਾਨ ਵਾਂਗ ਹਨ। ਭਾਜਪਾ ਇਸ ਵਾਰ ਵੀ ਝੂਠ ਦੀ ਲਹਿਰ ਚਲਾ ਰਹੀ ਹੈ।
ਮੋਦੀ ਦਰਸ਼ਨੀ ਘੋੜੇ ਹਨ। ਕਾਂਗਰਸ ਚਾਹੇ ਪਤਲੀ ਵੀ ਹੋ ਗਈ ਹੋਵੇ ਪਰ ਅੱਜ ਵੀ ਅਰਬੀ ਘੋੜਾ ਹੈ। ਮੋਦੀ ਜੀ ਦਾ ਸਾਰਾ ਕੰਮ ਅਧੂਰਾ ਤੇ ਝੂਠ ਪੂਰਾ। ਵਾਰਾਨਸੀ 'ਚ ਗੰਗਾ ਸਭ ਤੋਂ ਜ਼ਿਆਦਾ ਮੈਲੀ ਹੋ ਗਈ, ਜਿਸ ਰਫਤਾਰ ਨਾਲ ਮੋਦੀ ਜੀ ਤੁਸੀਂ ਗੰਗਾ ਸਾਫ ਕਰਨ ਲਈ ਲੱਗੇ ਹੋ ਤਾਂ ਉਸ ਨੂੰ 200 ਸਾਲ ਲੱਗ ਜਾਣਗੇ। 5 ਸਾਲ ਵਿਚ ਗੰਗਾ ਬਿਲਕੁਲ ਵੀ ਸਾਫ ਨਹੀਂ ਹੋਈ। ਅੱਜ ਜੇਕਰ ਦੇਖਿਆ ਜਾਵੇ ਤਾਂ ਵਾਰਾਨਸੀ ਵਿਚ ਗੰਗਾ ਸਭ ਤੋਂ ਜ਼ਿਆਦਾ ਮੈਲੀ ਹੋ ਗਈ ਹੈ।
ਸਿੱਧੂ ਨੇ ਇਸ ਦੇ ਨਾਲ ਹੀ ਪੀ. ਐੱਮ. ਮੋਦੀ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਲੈ ਕੇ ਵੀ ਹਮਲਾ ਬੋਲਿਆ। ਮੋਦੀ ਸਾਬ੍ਹ ਦੇ ਬਾਂਸ ਵਾਂਗ ਲੰਬੇ-ਲੰਬੇ ਵਾਅਦੇ ਹਨ ਪਰ ਅੰਦਰੋਂ ਖੋਖਲੇ ਹਨ। ਕੁਝ ਪਿੰਡ ਅਜਿਹੇ ਹਨ, ਜਿੱਥੇ ਅੱਜ ਵੀ ਇਟਰਨੈੱਟ ਨਹੀਂ ਚੱਲਦਾ। 1 ਲੱਖ 10 ਹਜ਼ਾਰ ਪਿੰਡਾਂ 'ਚ ਕੇਬਲ ਪੁੱਜੀ ਹੈ। ਮੋਦੀ ਜੀ ਕੀ ਤੁਹਾਡੀਆਂ ਉਪਲੱਬਧੀਆਂ ਹਨ, ਕੀ ਤੁਹਾਡੀਆਂ ਗੱਲਾਂ ਦੇ ਜਾਲ ਹਨ, ਮੈਂ ਤਾਂ ਹੈਰਾਨ ਹਾਂ। 40 ਕਰੋੜ ਨੂੰ ਨੌਕਰੀ ਦੇਵਾਂਗੇ, ਇਹ ਵਾਅਦਾ ਸੀ ਮੋਦੀ ਜੀ ਦਾ। ਬਸ ਇੰਨਾ ਹੀ ਨਹੀਂ ਇਸ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨਾਂ ਦਿੱਤਾ ਗਿਆ ਅਤੇ ਸਿਰਫ 40 ਲੱਖ ਨੂੰ ਟ੍ਰੇਨਿੰਗ ਮਿਲੀ। ਨੌਕਰੀ ਕਿਸੇ ਨੂੰ ਮਿਲੀ ਨਹੀਂ। ਨੌਜਵਾਨਾਂ ਲਈ ਪਕੌੜਾ ਯੋਜਨਾ ਅਤੇ ਅਮੀਰਾਂ ਲਈ ਭਗੌੜਾ ਯੋਜਨਾ। ਉਨ੍ਹਾਂ ਕਿਹਾ ਕਿ ਮੋਦੀ ਜੀ 5 ਸਾਲਾਂ 'ਚ ਕੀਤਾ ਕੀ ਹੈ? ਇਕ ਉਪਲੱਬਧੀ ਤਾਂ ਗਿਣਾਓ। ਮੈਂ 5 ਪ੍ਰੈੱਸ ਕਾਨਫਰੰਸ ਕੀਤੀ ਪਰ ਇਕ ਦਾ ਜਵਾਬ ਮੈਨੂੰ ਨਹੀਂ ਦਿੱਤਾ ਗਿਆ।
ਚੋਣਾਂ ਦਾ 5ਵਾਂ ਗੇੜ : ਰਾਜਨਾਥ, ਮਾਇਆਵਤੀ ਸਮੇਤ ਇਨ੍ਹਾਂ ਨੇਤਾਵਾਂ ਨੇ ਪਾਈਆਂ ਵੋਟਾਂ
NEXT STORY