ਨਵੀਂ ਦਿੱਲੀ - ਭਾਰਤੀ ਨੇਵੀ ਫੌਜ ਦੀ ਪ੍ਰਮਾਣੂ ਹਮਲਾ ਕਰਣ ਵਿੱਚ ਸਮਰੱਥ ਇਕਲੌਤੀ ਪਣਡੁੱਬੀ ‘ਆਈ.ਐੱਨ.ਐੱਸ. ਚੱਕਰ’ ਰੂਸ ਪਰਤ ਗਈ ਹੈ। ਇਸ ਪਣਡੁੱਬੀ ਨੂੰ ਰੂਸ ਤੋਂ ਕਿਰਾਏ 'ਤੇ ਲਈ ਗਈ ਸੀ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਅਕੁਲਾ ਸ਼੍ਰੇਣੀ ਦੇ ਜਹਾਜ਼ ਆਈ.ਐੱਨ.ਐੱਸ. ਚੱਕਰ ਨੂੰ 2012 ਵਿੱਚ ਕਿਰਾਏ 'ਤੇ ਰੂਸ ਤੋਂ ਲਿਆ ਗਿਆ ਸੀ। ਪ੍ਰਮਾਣੂ ਸਮਰੱਥਾ ਨਾਲ ਲੈਸ ਇਹ ਦੂਜੀ ਪਣਡੁੱਬੀ ਸੀ, ਜਿਸ ਨੂੰ ਭਾਰਤ ਨੇ ਰੂਸ ਤੋਂ ਕਿਰਾਏ 'ਤੇ ਲਿਆ ਸੀ। ਸੂਤਰਾਂ ਨੇ ਦੱਸਿਆ ਕਿ ਕਿਰਾਏ ਦੀ ਮਿਆਦ ਖ਼ਤਮ ਹੋਣ ਦਾ ਸਮਾਂ ਆ ਜਾਣ ਕਾਰਨ ਇਹ ਪਣਡੁੱਬੀ ਰੂਸ ਵਾਪਸ ਜਾ ਰਹੀ ਹੈ।
ਪ੍ਰਮਾਣੂ ਸਮਰੱਥਾ ਵਾਲੀ ਪਹਿਲੀ ਪਣਡੁੱਬੀ ਦਾ ਨਾਮ ਵੀ ਚੱਕਰ ਸੀ। ਇਹ ਪਣਡੁੱਬੀ ਤੱਤਕਾਲੀਨ ਸੋਵੀਅਤ ਯੂਨੀਅਨ ਤੋਂ 1988 ਵਿੱਚ ਤਿੰਨ ਸਾਲ ਦੇ ਕਿਰਾਏ 'ਤੇ ਲਈ ਗਈ ਸੀ। ‘ਆਈ.ਐੱਨ.ਐੱਸ. ਚੱਕਰ’ ਦੇ ਰੂਸ ਵਾਪਸ ਜਾਣ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ ਹਨ। ਹਾਲਾਂਕਿ ਇਸ ਮਾਮਲੇ 'ਤੇ ਅਧਿਕਾਰਿਕ ਤੌਰ 'ਤੇ ਕੁੱਝ ਨਹੀਂ ਦੱਸਿਆ ਗਿਆ ਹੈ।
ਭਾਰਤ ਨੇ 2019 ਵਿੱਚ 10 ਸਾਲ ਲਈ ਭਾਰਤੀ ਨੇਵੀ ਫੌਜ ਨੂੰ ਪ੍ਰਮਾਣੂ ਸਮਰੱਥਾ ਨਾਲ ਲੈਸ ਪਣਡੁੱਬੀ ਲਈ ਰੂਸ ਦੇ ਨਾਲ ਤਿੰਨ ਅਰਬ ਡਾਲਰ ਦਾ ਸਮਝੌਤਾ ਕੀਤਾ ਸੀ। ਇਸ ਸਮਝੌਤੇ ਦੇ ਤਹਿਤ ਰੂਸ 2025 ਤੱਕ ਭਾਰਤੀ ਨੇਵੀ ਫੌਜ ਨੂੰ ਅਕੁਲਾ ਸ਼੍ਰੇਣੀ ਦੀ ਪਣਡੁੱਬੀ ਚੱਕਰ-III ਸੌਂਪੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਟੀਕਾਕਰਣ 'ਚ ਭਾਰਤ ਨੇ ਅਮਰੀਕਾ ਨੂੰ ਛੱਡਿਆ ਪਿੱਛੇ, ਹੁਣ ਤੱਕ ਇਨ੍ਹੇ ਲੋਕਾਂ ਨੂੰ ਲੱਗ ਚੁੱਕਾ ਹੈ ਟੀਕਾ
NEXT STORY