ਨਵੀਂ ਦਿੱਲੀ— ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਸ਼ੀਲ ਕੁਮਾਰ ਦਾ ਲੰਬੀ ਬੀਮਾਰੀ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਦਿੱਲੀ 'ਚ ਦਿਹਾਂਤ ਹੋ ਗਿਆ। ਉਹ 1998 ਤੋਂ 2000 ਦਰਮਿਆਨ ਭਾਰਤੀ ਜਲ ਸੈਨਾ ਦੇ ਮੁਖੀ ਰਹੇ ਸਨ। ਰਿਟਾਇਰਟਮੈਂਟ ਦੇ ਬਾਅਦ ਤੋਂ ਹੀ ਉਹ ਪਿਛਲੇ 15 ਸਾਲਾਂ ਤੋਂ ਨੈਨੀਤਾਲ ਜ਼ਿਲਾ ਹੈੱਡ ਕੁਆਰਟਰ ਤੋਂ 16 ਕਿਲੋਮੀਟਰ ਦੂਰ ਭਵਾਲੀ ਦੇ ਗੋਲੁਧਾਰ 'ਚ ਰਹਿ ਰਹੇ ਸਨ। ਬੁੱਧਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ 'ਚ ਹੋਇਆ। 79 ਸਾਲ ਦੇ ਐਡਮਿਰਲ ਸੁਸ਼ੀਲ ਕੁਮਾਰ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
ਸਾਬਕਾ ਐਡਮਿਰਲ ਸੁਸ਼ੀਲ ਕੁਮਾਰ ਨੇ 1965 ਅਤੇ 1971 'ਚ ਪਾਕਿਸਤਾਨ ਵਿਰੁੱਧ ਯੁੱਧ ਵੀ ਲੜਿਆ ਸੀ। ਉਹ ਗੋਆ ਮੁਕਤੀ ਸੰਗ੍ਰਾਮ 'ਚ ਵੀ ਸ਼ਾਮਲ ਰਹੇ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਰਮ ਵਿਸ਼ੇਸ਼ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ ਨਾਲ ਨਵਾਜਿਆ ਗਿਆ ਸੀ। ਹਾਲੀਆ ਜੁਲਾਈ 'ਚ ਪ੍ਰਕਾਸ਼ਿਤ ਇਕ ਕਿਤਾਬ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਸੰਸਦ ਹਮਲੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸਰਜੀਕਲ ਸਟਰਾਈਕ ਦੀ ਤਰ੍ਹਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਏਅਰ ਸਟਰਾਈਕ ਦੀ ਯੋਜਨਾ ਬਣਾਈ ਸੀ। ਐਡਮਿਰਲ ਸੁਸ਼ੀਲ ਕੁਮਾਰ ਨੇ ਆਪਣੀ ਕਿਤਾਬ 'ਏ ਪ੍ਰਾਈਮਮਿਨੀਸਟਰ ਟੂ ਰੀਮੈਂਬਰ: ਮੈਮੋਰੀਜ਼ ਆਫ ਏ ਮਿਲੀਟ੍ਰੀ ਚੀਫ਼' 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਲਏ ਗਏ ਮੁੱਖ ਰੱਖਿਆ ਫੈਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਮਹਾਰਾਸ਼ਟਰ : ਵਿਧਾਇਕਾਂ ਨੇ ਚੁੱਕੀ ਸਹੁੰ, ਅਜੀਤ ਨੂੰ ਗਲੇ ਮਿਲੀ ਸੁਪ੍ਰਿਆ
NEXT STORY