ਨਵੀਂ ਦਿੱਲੀ— ਭਾਰਤੀ ਨੇਵੀ ਫੌਜ ਨੇ ਪਿਛਲੇ ਸਾਲ ਲਿੰਗ ਤਬਦੀਲੀ ਸਰਜਰੀ ਕਰਵਾਉਣ ਵਾਲੇ ਇਕ ਜਵਾਨ ਨੂੰ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ 'ਤੇ ਬਰਖਾਸਤ ਕਰ ਦਿੱਤਾ ਹੈ। ਨੇਵੀ ਫੌਜ ਦਾ ਜਵਾਨ ਮਨੀਸ਼ ਗਿਰੀ ਨੇ ਮੁੰਬਈ 'ਚ ਅਗਸਤ 'ਚ ਉਸ ਦੌਰਾਨ ਇਹ ਸਰਜਰੀ ਕਰਵਾਈ ਸੀ ਜਦੋਂ ਉਹ ਛੁੱਟੀ 'ਤੇ ਸੀ। ਨੇਵੀ ਫੌਜ ਨੇ ਇਕ ਬਿਆਨ 'ਚ ਕਿਹਾ, ''ਭਾਰਤੀ ਨੇਵੀ ਫੌਜ ਨੇ ਇਕ ਜਵਾਨ ਨੂੰ ਬਰਖਾਸਤ ਕਰ ਦਿੱਤਾ ਹੈ। ਨੇਵੀ ਫੌਜ ਨਿਯਮਾਂ ਦੇ ਮੁਤਾਬਕ 'ਸੇਵਾ ਦੀ ਹੁਣ ਜ਼ਰੂਰਤ ਨਹੀਂ' ਦੀ ਧਾਰਾ ਦੇ ਤਹਿਤ ਇਹ ਕਾਰਵਾਈ ਕੀਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਜਵਾਨ ਨੇ ਛੁੱਟੀ 'ਤੇ ਰਹਿਣ ਦੌਰਾਨ ਇਹ ਸਰਜਰੀ ਕਰਵਾਈ ਤੇ ਉਸ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ।
ਗਿਰੀ ਵਿਸ਼ਾਖਾਪਟਨਮ 'ਚ ਇਕ ਨੇਵੀ ਫੌਜ ਕੇਂਦਰ 'ਤੇ ਤਾਇਨਾਤ ਸੀ। ਨੇਲੀ ਫੌਜ ਨੇ ਕਿਹਾ, ''ਉਸ ਨੇ ਭਾਰਤੀ ਨੇਵੀ ਫੌਜ 'ਚ ਇਕ ਜਵਾਨ ਦੇ ਰੂਪ 'ਚ ਆਪਣੀ ਨੌਕਰੀ ਲਈ ਭਰਤੀ ਨਿਯਮਾਂ ਤੇ ਯੋਗਤਾ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ।'' ਬਿਆਨ 'ਚ ਕਿਹਾ ਗਿਆ ਕਿ ਮੌਜੂਦਾ ਸੇਵਾ ਸ਼ਰਤਾਂ ਤੇ ਨਿਯਮ ਉਸ ਨੂੰ ਲਿੰਗ ਤਬਦੀਲੀ ਕਰਵਾਉਣ ਤੋਂ ਬਾਅਦ ਨੌਕਰੀ ਦੀ ਇਜਾਜ਼ਤ ਨਹੀਂ ਦਿੰਦੇ।
ਜੰਮੂ ਕਸ਼ਮੀਰ: ਜੈਸ਼ ਕਮਾਂਡਰ ਸਮੇਤ ਚਾਰ ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ
NEXT STORY